ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ ਦੂਜਾ ਮੁਕਾਬਲਾ ਦੁਬਈ 'ਚ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਦਿੱਲੀ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਦਿੱਲੀ ਦੀ ਕਪਤਾਨੀ ਸ਼੍ਰੇਅਸ ਅਈਅਰ ਦੇ ਹੱਥਾਂ 'ਚ ਹੈ ਜਦਕਿ ਪੰਜਾਬ ਦੀ ਕਮਾਨ ਲੋਕੇਸ਼ ਰਾਹੁਲ ਦੇ ਹੱਥਾਂ 'ਚ ਹੈ। ਕੇ. ਐੱਲ. ਰਾਹੁਲ ਪਹਿਲੀ ਬਾਰ ਇਸ ਟੀਮ ਦੀ ਕਪਤਾਨੀ ਕਰ ਰਹੇ ਹਨ। ਦਿੱਲੀ ਕੈਪੀਟਲਸ ਤੇ ਪੰਜਾਬ ਅਜਿਹੀਆਂ ਟੀਮਾਂ ਹਨ ਜਿਨ੍ਹਾਂ ਨੇ ਹੁਣ ਤੱਕ ਖਿਤਾਬ ਨਹੀਂ ਜਿੱਤਿਆ ਹੈ।
ਕੋਰੋਨਾ ਦੇ ਕਾਰਨ ਇਸ ਸਾਲ ਆਈ. ਪੀ. ਐੱਲ.-13 ਦਾ ਆਯੋਜਨ ਸੰਯੁਕਤ ਅਰਬ ਅਮੀਰਾਤ 'ਚ ਹੋ ਰਿਹਾ ਹੈ। ਇੱਥੇ ਦੇ ਤਿੰਨ ਦੁਬਈ, ਆਬੂ ਧਾਬੀ, ਸ਼ਾਰਜਾਹ 'ਚ ਇਸ ਟੀ-20 ਲੀਗ ਦੇ ਮੈਚ ਖੇਡੇ ਜਾਣਗੇ। ਇਸ ਮੈਚ 'ਚ ਤਿੰਨ ਖਿਡਾਰੀਆਂ ਨੇ ਆਈ. ਪੀ. ਐੱਲ. 'ਚ ਡੈਬਿਊ ਕੀਤਾ ਹੈ। ਪੰਜਾਬ ਦੇ ਲਈ ਰਵੀ ਬਿਸ਼ਨੋਈ, ਸ਼ੈਲਡਨ ਕੋਟਰੈੱਲ ਆਈ. ਪੀ. ਐੱਲ. 'ਚ ਡੈਬਿਊ ਕਰ ਰਹੇ ਹਨ ਜਦਕਿ ਦਿੱਲੀ ਕੈਪੀਟਲਸ ਦੇ ਲਈ ਐਨਰਿਕ ਨੋਰਟਜੇ ਆਈ. ਪੀ. ਐੱਲ. 'ਚ ਆਪਣਾ ਡੈਬਿਊ ਕਰ ਰਹੇ ਹਨ। ਨੋਰਟਜੇ ਨੂੰ ਕ੍ਰਿਸ ਵੋਕਸ ਦੇ ਸਥਾਨ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
IPL 2020 DC vs KXIP : ਕ੍ਰਿਸ ਗੇਲ ਪਹਿਲੇ ਮੈਚ ਤੋਂ ਬਾਹਰ, ਜਾਣੋ ਕਾਰਣ
NEXT STORY