ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੂਜੇ ਪੜਾਅ 'ਚ ਕੱਲ੍ਹ ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਜਿੱਥੇ ਇਕ ਪਾਸੇ ਮੁੰਬਈ ਇੰਡੀਅਨਜ਼ ਨੂੰ ਦਿੱਲੀ ਕੈਪੀਟਲਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕੀਤੀ। ਰਾਜਸਥਾਨ ਦੀ ਜਿੱਤ ਨਾਲ ਪੁਆਇੰਟ ਟੇਬਲ ਪੂਰਾ ਬਦਲ ਗਿਆ। ਰਾਜਸਥਾਨ ਇਸ ਜਿੱਤ ਨਾਲ ਛੇਵੇਂ ਸਥਾਨ 'ਤੇ ਆ ਗਿਆ ਤਾਂ ਉੱਥੇ ਹੀ ਮੁੰਬਈ ਇੰਡੀਅਨਜ਼ ਜੋ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਨਾਲ ਪਲੇਅਆਫ਼ ਲਈ ਕੁਆਲੀਫਾਈ ਦੀ ਦੌੜ 'ਚ ਸ਼ਾਮਲ ਸੀ, ਸਤਵੇਂ ਸਥਾਨ 'ਤੇ ਆ ਗਈ ਹੈ। ਹੁਣ ਇੱਥੋਂ ਮੁੰਬਈ ਲਈ ਅੱਗੇ ਦੀ ਰਾਹ ਮੁਸ਼ਕਲ ਹੋ ਗਈ ਹੈ।
ਇਹ ਵੀ ਪੜ੍ਹੋ : ਭਾਰਤ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ’ਚ
ਕੇ. ਕੇ. ਆਰ., ਪੰਜਾਬ ਕਿੰਗਜ਼, ਰਾਜਸਥਾਨ ਤੇ ਮੁੰਬਈ ਇਨ੍ਹਾਂ ਸਾਰੀਆਂ ਟੀਮਾਂ ਦੇ 12 ਮੈਚਾਂ 'ਚ 5 ਜਿੱਤ ਦੇ ਨਾਲ 10 ਅੰਕ ਹੀ ਹਨ ਪਰ ਨੈੱਟ ਰਨ ਰੇਟ ਦੀ ਵਜ੍ਹਾ ਨਾਲ ਕੇ. ਕੇ. ਆਰ. ਟਾਪ ਚਾਰ ਬਣੀ ਹੋਈ ਹੈ ਤੇ ਪੰਜਾਬ, ਰਾਜਸਥਾਨ ਤੇ ਮੁੰਬਈ ਕ੍ਰਮਵਾਰ ਪੰਜਵੇਂ, ਛੇਵੇਂ ਤੇ ਸਤਵੇਂ ਸਥਾਨ 'ਤੇ ਹਨ। ਸਨਰਾਈਜ਼ਰਜ਼ ਹੈਦਰਾਬਾਦ 11 ਮੈਚਾਂ 'ਚ 2 ਜਿੱਤ ਦੇ ਨਾਲ 4 ਅੰਕ ਲੈ ਕੇ ਆਖ਼ਰੀ ਸਥਾਨ 'ਤੇ ਹੈ।
ਪਹਿਲਾਂ ਤੋਂ ਹੀ ਪਲੇਅ ਆਫ਼ ਲਈ ਕੁਆਲੀਆਫਾਈ ਕਰ ਚੁੱਕੀ ਦਿੱਲੀ ਕੈਪੀਟਲਸ ਤੇ ਸੀ. ਐੱਸ. ਕੇ. ਦੇ 12 'ਚੋਂ 9 ਮੈਚ 'ਚ ਜਿੱਤ ਦੇ ਨਾਲ 18-18 ਅੰਕ ਹਨ। ਪਰ ਰਨ ਰੇਟ ਦੇ ਆਧਾਰ 'ਤੇ ਸੀ. ਐੱਸ. ਕੇ. ਪਹਿਲੇ ਤੇ ਦਿੱਲੀ ਦੂਜੇ ਸਥਾਨ 'ਤੇ ਹਨ। ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ 11 ਮੈਚਾਂ 'ਚ 7 ਜਿੱਤ ਦੇ ਨਾਲ 14 ਅੰਕ ਲੈ ਕੇ ਤੀਜੇ ਸਥਾਨ 'ਤੇ ਬਣੀ ਹੋਈ ਹੈ।
ਆਰੇਂਜ ਕੈਪ
ਰਾਜਸਥਾਨ ਖ਼ਿਲਾਫ਼ ਚੇਨਈ ਨੂੰ ਭਾਵੇਂ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਰਿਤੂਰਾਜ ਗਾਇਕਵਾੜ ਨੇ ਯਾਦਗਾਰ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਨਾਲ ਆਰੇਂਜ ਕੈਪ ਉਨ੍ਹਾਂ ਨੇ ਪਹਿਨ ਲਈ ਹੈ। ਰਿਤੂਰਾਜ ਦੀਆਂ 508 ਦੌੜਾਂ ਹੋ ਗਈਆਂ ਹਨ। ਜਦਕਿ ਕੇ. ਐੱਲ. ਰਾਹੁਲ 489 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਆ ਗਏ ਹਨ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ 480 ਦੌੜਾਂ ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ 462 ਦੌੜਾਂ ਦੇ ਨਾਲ ਚੌਥੇ ਸਥਾਨ 'ਤੇ ਹਨ। ਚੋਟੀ ਦੇ ਪੰਜ 'ਚ ਫਾਫ ਡੁਪਲੇਸਿਸ ਅਜੇ ਵੀ ਬਣੇ ਹੋਏ ਹਨ ਜਿਨ੍ਹਾਂ ਦੀਆਂ 460 ਦੌੜਾਂ ਹਨ।
ਪਰਪਲ ਕੈਪ
ਆਰ. ਸੀ. ਬੀ. ਦੇ ਹਰਸ਼ਲ ਪਟੇਲ 26 ਵਿਕਟਾਂ ਦੇ ਨਾਲ ਪਰਪਲ ਕੈਪ ਹੋਲਡ ਕੀਏ ਹੋਏ ਹਨ। ਜਦਕਿ ਦਿੱਲੀ ਦੇ ਅਵੇਸ਼ ਖ਼ਾਨ ਦੀਆਂ ਵਿਕਟਾਂ 'ਚ ਵਾਧਾ ਹੋਇਆ ਹੈ ਤੇ ਹੁਣ ਉਨ੍ਹਾਂ ਦੀਆਂ 21 ਵਿਕਟਾਂ ਹੋ ਗਈਆਂ ਹਨ ਤੇ ਦੂਜੇ ਸਥਾਨ 'ਤੇ ਹਨ। ਮੁੰਬਈ ਦੇ ਜਸਪ੍ਰੀਤ ਬੁਮਰਾਹ (17) ਤੇ ਪੰਜਾਬ ਦੇ ਅਰਸ਼ਦੀਪ ਸਿੰਘ (16) ਤੇ ਮੁਹੰਮਦ ਸ਼ੰਮੀ (15) ਕ੍ਰਮਵਾਰ ਤੀਜੇ, ਚੌਥੇ ਤੇ ਪੰਜਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ : ਛੁੱਟੀ 'ਚ ਵੀ ਪ੍ਰੈਕਟਿਸ : ਨੀਰਜ ਚੋਪੜਾ ਨੇ ਸਮੁੰਦਰ ਦੇ ਅੰਦਰ ਕੀਤਾ ਜੈਵਲਿਨ ਥ੍ਰੋਅ ਦਾ ਅਭਿਆਸ, ਵੀਡੀਓ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ’ਚ
NEXT STORY