ਨਵੀਂ ਦਿੱਲੀ (ਵਾਰਤਾ) – ਆਈ. ਪੀ. ਐੱਲ. 2021 ਵਿਚ ਦਿੱਲੀ ਕੈਪੀਟਲਸ ਦੀ ਕਮਾਨ ਸੰਭਾਲਣ ਵਾਲੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦੀ ਬੱਲੇਬਾਜ਼ੀ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਹ ਹਮੇਸ਼ਾ ਤੋਂ ਹੀ ਛੱਕੇ ਲਾਉਣ ਦਾ ਸ਼ੌਕੀਨ ਸੀ। ਬਚਪਨ ਵਿਚ ਜਦੋਂ ਉਹ ਕ੍ਰਿਕਟ ਖੇਡਦਾ ਸੀ ਤਦ ਉਸਦੀਆਂ ਸ਼ਾਟਾਂ ਹਰ ਪਾਸੇ ਜਾਂਦੀਆਂ ਸਨ।
ਇਹ ਵੀ ਪੜ੍ਹੋ: ਹਰਭਜਨ ਸਿੰਘ ਨੇ ਆਲੋਚਕਾਂ ਨੂੰ ਦਿੱਤਾ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
ਪੰਤ ਨੇ ਕਿਹਾ, ‘‘ਜਦੋਂ ਤੁਸੀਂ ਛੱਕਾ ਲਾਉਂਦੇ ਹੋ ਤਾਂ ਆਮ ਤੌਰ ’ਤੇ ਇਸ ਵਿਚ ਕਾਫੀ ਤਾਕਤ ਲੱਗਦੀ ਹੈ ਪਰ ਜਦੋਂ ਯੁਵੀ ਭਾਜੀ ਬੱਲੇਬਾਜ਼ੀ ਕਰਦਾ ਸੀ ਅਤੇ ਛੱਕੇ ਲਾਉਂਦਾ ਹੈ ਤਾਂ ਅਜਿਹਾ ਲੱਗਦਾ ਸੀ ਕਿ ਉਹ ਬਿਨਾਂ ਕਿਸੇ ਕੋਸ਼ਿਸ਼ ਤੇ ਤਾਕਤ ਦੇ ਛੱਕੇ ਲਾਉਂਦਾ ਸੀ, ਜਿਸ ਨਾਲ ਸਿਰਫ਼ ਟਾਈਮਿੰਗ ਹੁੰਦੀ ਸੀ। ਉਸ ਦੇ ਵਲੋਂ ਲਾਏ ਗਏ ਛੱਕਿਆਂ ਨੂੰ ਦੇਖ ਕੇ ਕਾਫੀ ਚੰਗਾ ਲੱਗਦਾ ਸੀ ਤੇ ਮਹਿਸੂਸ ਹੁੰਦਾ ਸੀ ਕਿ ਅਜਿਹਾ ਵੀ ਕੁਝ ਹੋ ਸਕਦਾ ਹੈ ਤੇ ਇਹ ਚੀਜ਼ ਮੈਂ ਆਪਣੇ ਅੰਦਰ ਦੇਖਦਾ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਵੀ ਯੁਵਰਾਜ ਦੀ ਤਰ੍ਹਾਂ ਛੱਕੇ ਲਾ ਸਕਦਾ ਹਾਂ।’’
ਇਹ ਵੀ ਪੜ੍ਹੋ: ਕੋਹਲੀ ਵਨਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ ਖਿਸਕਿਆ
ਜਨਮ ਦਿਨ ’ਤੇ ਵਿਸ਼ੇਸ਼ : 110 ਸਾਲਾ ਬਾਬਾ ਫੌਜਾ ਸਿੰਘ ਅੱਜ ਵੀ ਟਰੈਕ ’ਤੇ ਪਾਉਂਦੈ ‘ਭੰਗੜਾ’
NEXT STORY