ਚੇਨਈ- ਆਈ.ਪੀ.ਐੱਲ.2021 ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ ਆਪਣੇ ਤੀਜੇ ਮੈਚ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਸ਼ੁਰੂਆਤੀ ਮੈਚ ਗੁਆ ਚੁੱਕੀ ਡੇਵਿਡ ਵਾਰਨਰ ਦੀ ਟੀਮ ਨੇ ਮੌਜੂਦਾ ਆਈ.ਪੀ.ਐੱਲ. ਦੇ 9ਵੇਂ ਮੁਕਾਬਲੇ ਵਿਚ ਮੁੰਬਈ ਇੰਡੀਅਨਸ ਵਿਰੁੱਧ ਚਾਰ ਬਦਲਾਅ ਕੀਤੇ, ਪਹਿਲੇ ਦੋ ਮੁਕਾਬਲੇ ਵਿਚ ਰਿੱਧੀਮਾਨ ਸਾਹਾ ਅਤੇ ਡੇਵਿਡ ਵਾਰਨਰ ਦੀ ਸਲਾਮੀ ਜੋੜੀ ਨਾਕਾਮ ਰਹੀ ਸੀ। ਇਸ ਮੈਚ ਵਿਚ ਵਾਰਨਰ ਅਤੇ ਜਾਨੀ ਬੇਅਰਸਟੋ ਦੀ ਜੋੜੀ ਨੇ ਜਵਾਬੀ ਪਾਰੀ ਦਾ ਆਗਾਜ਼ ਕੀਤਾ।
ਇਹ ਵੀ ਪੜ੍ਹੋ- ਮੁੰਬਈ ਦੀ ਝੋਲੀ ਆਈ ਦੂਜੀ ਜਿੱਤ, ਰੋਹਿਤ ਬਣੇ ਸਭ ਤੋਂ ਵਧੇਰੇ ਛੱਕੇ ਲਾਉਣ ਵਾਲੇ ਭਾਰਤੀ
ਚੇਪਾਕ ਵਿਚ ਸਨਰਾਈਜ਼ਰਸ ਦਾ ਇਹ ਫੈਸਲਾ ਸਹੀ ਸਾਬਿਤ ਹੋਇਆ। ਜੌਨੀ ਬੇਅਰਸਟੋ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਚੌਕੇ ਅਤੇ ਛੱਕੇ ਵਰ੍ਹਾਉਣੇ ਸ਼ੁਰੂ ਕੀਤੇ। ਬੇਅਰਸਟੋ ਨੇ ਮੁੰਬਈ ਦੇ ਗੇਂਦਬਾਜ਼ ਟ੍ਰੇਂਟ ਬੋਲਟ ਨੂੰ ਖਾਸ ਤੌਰ 'ਤੇ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਬੋਲਟ ਦੇ ਦੂਜੇ ਅਤੇ ਪਾਰੀ ਦੇ ਤੀਜੇ ਓਵਰ ਵਿਚ 3 ਚੌਕੇ ਲਗਾਏ। ਨਾਲ ਹੀ ਇਕ ਛੱਕਾ ਵੀ ਲਗਾਇਆ। ਬੇਅਰਸਟੋ ਨੇ ਓਵਰ ਦੀ ਪਹਿਲੀ ਅਤੇ ਦੂਜੀ ਗੇਂਦ 'ਤੇ ਚੌਕਾ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤੀਜੀ ਗੇਂਦ 'ਤੇ ਆਫ ਸਾਈਡ 'ਤੇ 99 ਮੀਟਰ ਲੰਬਾ ਸਿਕਸ ਮਾਰਿਆ।
ਇਹ ਵੀ ਪੜ੍ਹੋ- MI vs SRH : ਮੁੰਬਈ ਨੇ 13 ਦੌੜਾਂ ਨਾਲ ਹੈਦਰਾਬਾਦ ਨੂੰ ਹਰਾਇਆ
ਬੇਅਰਸਟੋ ਦਾ ਇਹ ਛੱਕਾ ਇੰਨਾ ਜ਼ੋਰਦਾਰ ਸੀ ਕਿ ਡਗਆਊਟ ਨੇੜੇ ਰੱਖੇ ਰੈਫ੍ਰੀਜਰੇਟਰ ਦੇ ਦਰਵਾਜ਼ੇ ਦਾ ਕੱਚ ਵੀ ਟੁੱਟ ਗਿਆ। ਬੇਅਰਸਟੋ ਨੇ ਇਸ ਤੋਂ ਬਾਅਦ ਚੌਥੀ ਗੇਂਦ 'ਤੇ ਚੌਕਾ ਲਗਾਇਆ। ਪਰ ਬੇਅਰਸਟੋ ਦੀ ਇਹ ਕੋਸ਼ਿਸ਼ ਬੇਕਾਰ ਗਈ। 151 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸਨਰਾਈਜ਼ਰਸ ਦੀ ਟੀਮ 19.4 ਓਵਰਾਂ ਵਿਚ 137 ਦੌੜਾਂ 'ਤੇ ਢੇਰ ਹੋ ਗਈ। ਜਿਸ ਨਾਲ ਉਸ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਨੇ ਇਹ ਮੁਕਾਬਲਾ 13 ਦੌੜਾਂ ਨਾਲ ਜਿੱਤ ਲਿਆ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਮੁੰਬਈ ਦੀ ਝੋਲੀ ਆਈ ਦੂਜੀ ਜਿੱਤ, ਰੋਹਿਤ ਬਣੇ ਸਭ ਤੋਂ ਵਧੇਰੇ ਛੱਕੇ ਲਾਉਣ ਵਾਲੇ ਭਾਰਤੀ
NEXT STORY