ਸਪੋਰਟਸ ਡੈਸਕ - ਆਈਪੀਐੱਲ 2023 ਦਾ 43ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖਨਊ ਸੁਪਰਜਾਇੰਟਸ ਦਰਮਿਆਨ ਲਖਨਊ ਦੇ ਏਕਾਨਾ ਕ੍ਰਿਕਟ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 126 ਬਣਾਈਆਂ। ਇਸ ਤਰ੍ਹਾਂ ਬੈਂਗਲੁਰੁ ਨੇ ਲਖਨਊ ਨੂੰ ਜਿੱਤ ਲਈ 127 ਦੌੜਾਂ ਦਾ ਟੀਚਾ ਦਿੱਤਾ। ਬੈਂਗਲੁਰੂ ਲਈ ਫਾਫ ਡੁਪਲੇਸਿਸ ਸਭ ਤੋਂ ਵੱਧ 44 ਦੌੜਾਂ ਬਣਾ ਆਊਟ ਹੋਏ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 31 ਦੌੜਾਂ , ਅਨੁਜ ਰਾਵਤ ਨੇ 9 ਦੌੜਾਂ, ਗਲੇਨ ਮੈਕਸਵੇਲ 4 ਦੌੜਾਂ, ਸੁਯਸ਼ ਪ੍ਰਭੂਦੇਸਾਈ 6 ਦੌੜਾਂ, ਮਹਿਪਾਲ 3 ਦੌੜਾਂ ਤੇ ਦਿਨੇਸ਼ ਕਾਰਤਿਕ 16 ਦੌੜਾਂ ਬਣਾ ਆਊਟ ਹੋਏ ਸਨ। ਲਖਨਊ ਲਈ ਨਵੀਨ-ਉਲ-ਹੱਕ ਨੇ 3, ਰਵੀ ਬਿਸ਼ਨੋਈ ਨੇ 2, ਅਮਿਤ ਮਿਸ਼ਰਾ ਨੇ 2 ਤੇ ਕ੍ਰਿਸ਼ਣੱਪਾ ਗੌਤਮ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਆਪਣੀ ਟੀਮ ਪੰਜਾਬ ਕਿੰਗਜ਼ ਦੀ ਜਿੱਤ ਤੋਂ ਬਾਅਦ ਖਿਡਾਰੀਆਂ ਲਈ ਬਣਾਏ ਸਨ 120 ਆਲੂ ਦੇ ਪਰੌਂਠੇ
ਪਲੇਇੰਗ 11
ਰਾਇਲ ਚੈਲੰਜਰਜ਼ ਬੰਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਯਸ਼ ਪ੍ਰਭੂਦੇਸਾਈ, ਵਨਿੰਦੂ ਹਸਾਰੰਗਾ, ਕਰਨ ਸ਼ਰਮਾ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ
ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਕ੍ਰਿਸ਼ਨੱਪਾ ਗੌਥਮ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਅਮਿਤ ਮਿਸ਼ਰਾ, ਯਸ਼ ਠਾਕੁਰ
ਡੇਵਿਡ ਵਿਲੀ ਦੇ ਬਦਲ ਵਜੋਂ ਕੇਦਾਰ ਜਾਧਵ ਆਰਸੀਬੀ ਟੀਮ ਵਿੱਚ
NEXT STORY