ਸਪੋਰਟਸ ਡੈਸਕ : IPL 2023 ਲਈ ਮਿੰਨੀ ਨਿਲਾਮੀ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਵੇਗੀ। ਆਈਪੀਐਲ ਟੀਮਾਂ ਨੂੰ ਇਸ ਨਿਲਾਮੀ ਤੋਂ ਪਹਿਲਾਂ ਆਪਣੇ ਰਿਟੇਨ ਕੀਤੇ ਅਤੇ ਜਾਰੀ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਮ੍ਹਾਂ ਕਰਾਉਣੀ ਹੋਵੇਗੀ। ਆਈਪੀਐਲ ਦੀਆਂ ਸਾਰੀਆਂ ਟੀਮਾਂ ਨੂੰ 15 ਨਵੰਬਰ ਤੱਕ ਖਿਡਾਰੀਆਂ ਦੀ ਸੂਚੀ ਜਮ੍ਹਾਂ ਕਰਾਉਣ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਨੇ ਆਪਣੇ ਖਿਡਾਰੀਆਂ ਦੀ ਸੂਚੀ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਇਰਫ਼ਾਨ ਪਠਾਨ ਦਾ ਪਾਕਿ PM ਨੂੰ ਕਰਾਰਾ ਜਵਾਬ, ਭਾਰਤੀ ਟੀਮ ਦੀ ਹਾਰ 'ਤੇ ਕਸਿਆ ਸੀ ਤੰਜ
ਮੁੰਬਈ ਇੰਡੀਅਨਜ਼
IPL ਦੀ ਸਭ ਤੋਂ ਸਫਲ ਟੀਮ ਮੁੰਬਈ ਨੇ ਨਵੇਂ ਸੀਜ਼ਨ ਤੋਂ ਪਹਿਲਾਂ ਵੱਡੇ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਦੀ ਟੀਮ ਨੇ ਆਪਣੇ ਸਭ ਤੋਂ ਤਜਰਬੇਕਾਰ ਖਿਡਾਰੀ ਕੀਰੋਨ ਪੋਲਾਰਡ ਨੂੰ ਛੱਡਣ ਦਾ ਫੈਸਲਾ ਕੀਤਾ ਹੈ, ਜੋ 2010 ਤੋਂ ਟੀਮ ਦਾ ਹਿੱਸਾ ਸੀ। ਇਸ ਤੋਂ ਇਲਾਵਾ ਟੀਮ ਨੇ ਦੋ ਹੋਰ ਵਿਦੇਸ਼ੀ ਖਿਡਾਰੀਆਂ ਵੈਸਟਇੰਡੀਜ਼ ਦੇ ਫੈਬੀਅਨ ਐਲਨ ਅਤੇ ਇੰਗਲੈਂਡ ਦੇ ਟਾਈਮਲ ਮਿਲਸ ਨੂੰ ਵੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦੇਸੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਟੀਮ ਨੇ ਮਯੰਕ ਮਾਰਕੰਡੇ ਅਤੇ ਰਿਤਿਕ ਸ਼ੌਕੀਨ ਨੂੰ ਬਾਹਰ ਕੀਤਾ ਹੈ।
ਮੁੰਬਈ ਇੰਡੀਅਨਜ਼ ਦੇ ਰਿਟੇਨ ਕੀਤੇ ਖਿਡਾਰੀ
ਰੋਹਿਤ ਸ਼ਰਮਾ, ਡੇਵਾਲਡ ਬ੍ਰੇਵਿਸ, ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਡੈਨੀਅਲ ਸੈਮਸ, ਜਸਪ੍ਰੀਤ ਬੁਮਰਾਹ, ਟ੍ਰਿਸਟਨ ਸਟੱਬਸ, ਤਿਲਕ ਵਰਮਾ, ਟਿਮ ਡੇਵਿਡ, ਜੋਫਰਾ ਆਰਚਰ।
ਮੁੰਬਈ ਇੰਡੀਅਨਜ਼ ਦੇ ਰਿਲੀਜ਼ ਕੀਤੇ ਖਿਡਾਰੀ
ਕੀਰੋਨ ਪੋਲਾਰਡ, ਫੈਬੀਅਨ ਐਲਨ, ਟਾਈਮਲ ਮਿਲਸ, ਮਯੰਕ ਮਾਰਕੰਡੇ, ਰਿਤਿਕ ਸ਼ੌਕੀਨ
ਚੇਨਈ ਸੁਪਰ ਕਿੰਗਜ਼
ਆਈਪੀਐਲ ਦੇ ਇਤਿਹਾਸ ਦੀ ਦੂਜੀ ਸਭ ਤੋਂ ਸਫਲ ਟੀਮ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਵੀ ਕਈ ਵੱਡੇ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਟੀਮ ਨੂੰ ਨਵੇਂ ਸੀਜ਼ਨ 'ਚ ਇਕ ਹੋਰ ਖਿਤਾਬ ਜਿੱਤਣ ਦੀ ਉਮੀਦ ਹੈ। ਚੇਨਈ ਨੇ ਇੰਗਲੈਂਡ ਦੇ ਕ੍ਰਿਸ ਜਾਰਡਨ, ਨਿਊਜ਼ੀਲੈਂਡ ਦੇ ਐਡਮ ਮਿਲਨੇ ਅਤੇ ਮਿਸ਼ੇਲ ਸੈਂਟਨਰ ਨੂੰ ਰਿਲੀਜ਼ ਕਰ ਦਿੱਤਾ ਹੈ, ਜਦਕਿ ਟੀਮ ਨੇ ਘਰੇਲੂ ਖਿਡਾਰੀ ਜਗਦੀਸਨ ਨੂੰ ਵੀ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਟੀਮ ਦੇ ਦੋ ਖਿਡਾਰੀ ਰੌਬਿਨ ਉਥੱਪਾ ਅਤੇ ਅੰਬਾਤੀ ਰਾਇਡੂ ਸੰਨਿਆਸ ਲੈ ਚੁੱਕੇ ਹਨ।
ਚੇਨਈ ਸੁਪਰ ਕਿੰਗਜ਼ ਦੇ ਰਿਟੇਨ ਖਿਡਾਰੀ
ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਡੇਵੋਨ ਕੌਨਵੇ, ਮੁਕੇਸ਼ ਚੌਧਰੀ, ਡਵੇਨ ਪ੍ਰੀਟੋਰੀਅਸ, ਦੀਪਕ ਚਾਹਰ, ਮੋਇਨ ਅਲੀ, ਸ਼ਿਵਮ ਦੁਬੇ, ਰੁਤੁਰਾਜ ਗਾਇਕਵਾੜ।
ਚੇਨਈ ਸੁਪਰ ਕਿੰਗਜ਼ ਦੇ ਰਿਲੀਜ਼ ਖਿਡਾਰੀ
ਕ੍ਰਿਸ ਜੌਰਡਨ, ਐਡਮ ਮਿਲਨੇ, ਨਾਰਾਇਣ ਜਗਦੀਸਨ, ਮਿਸ਼ੇਲ ਸੈਂਟਨਰ
ਇਹ ਵੀ ਪੜ੍ਹੋ : ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਰਫ਼ਾਨ ਪਠਾਨ ਦਾ ਪਾਕਿ PM ਨੂੰ ਕਰਾਰਾ ਜਵਾਬ, ਭਾਰਤੀ ਟੀਮ ਦੀ ਹਾਰ 'ਤੇ ਕੱਸਿਆ ਸੀ ਤੰਜ
NEXT STORY