ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਸ਼ਾਕਿਬ ਅਲ ਹਸਨ ਦੀ ਥਾਂ ਇੰਗਲੈਂਡ ਦੇ ਬੱਲੇਬਾਜ਼ ਜੇਸਨ ਰਾਏ ਨੂੰ ਆਈ.ਪੀ.ਐੱਲ. 2023 ਲਈ ਟੀਮ 'ਚ ਸ਼ਾਮਲ ਕੀਤਾ ਹੈ।ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨਿੱਜੀ ਕਾਰਨਾਂ ਕਰਕੇ ਆਈ.ਪੀ.ਐੱਲ. ਦੇ ਇਸ ਸੀਜ਼ਨ ਤੋਂ ਬਾਹਰ ਹੋ ਗਏ ਹਨ, ਜਦਕਿ ਕੇ.ਕੇ.ਆਰ. ਕਪਤਾਨ ਸ਼੍ਰੇਅਸ ਅਈਅਰ ਵੀ ਪਿੱਠ ਦੀ ਸਰਜਰੀ ਕਰਾਉਣ ਲਈ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਅਜਿਹੇ 'ਚ ਟੀਮ ਨੇ ਰਾਏ ਨੂੰ 2.8 ਕਰੋੜ ਰੁਪਏ 'ਚ ਸ਼ਾਮਲ ਕੀਤਾ ਹੈ, ਜਦਕਿ ਉਸ ਦੀ ਮੂਲ ਕੀਮਤ 1.5 ਕਰੋੜ ਰੁਪਏ ਸੀ।
ਰਾਏ ਇਸ ਤੋਂ ਪਹਿਲਾਂ ਆਈਪੀਐਲ ਦੇ 2017, 2018 ਅਤੇ 2021 ਸੀਜ਼ਨ ਵਿੱਚ ਖੇਡ ਚੁੱਕੇ ਹਨ। ਉਸਨੂੰ ਆਖਰੀ ਵਾਰ 2021 ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦੇ ਦੇਖਿਆ ਗਿਆ ਸੀ। ਉਸਨੇ ਉਸ ਸੀਜ਼ਨ ਵਿੱਚ ਪੰਜ ਮੈਚ ਖੇਡੇ ਅਤੇ ਇੱਕ ਅਰਧ ਸੈਂਕੜੇ ਸਮੇਤ 150 ਦੌੜਾਂ ਬਣਾਈਆਂ। ਰਾਏ ਨੇ ਇੰਗਲੈਂਡ ਲਈ 64 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਵਿੱਚ ਅੱਠ ਅਰਧ ਸੈਂਕੜੇ ਸਮੇਤ 137.61 ਦੀ ਸਟ੍ਰਾਈਕ ਰੇਟ ਨਾਲ 1522 ਦੌੜਾਂ ਬਣਾਈਆਂ ਹਨ।
ਖੇਡ ਮੰਤਰਾਲਾ ਨੇ 12 ਪੈਰਾ ਖਿਡਾਰੀਆਂ ਦੀ ਵਿੱਤੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ
NEXT STORY