ਮੁੰਬਈ– ਆਪਣੇ ਜ਼ਮਾਨੇ ਦੇ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਸੂਰਯਕੁਮਾਰ ਯਾਦਵ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਜਦੋਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਗੇਂਦਬਾਜ਼ਾਂ ਨੂੰ ਰੱਜ ਕੇ ਕੁਟਾਪਾ ਚਾੜ੍ਹ ਰਿਹਾ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਗਲੀ ਕ੍ਰਿਕਟ ਖੇਡ ਰਿਹਾ ਹੋਵੇ।
ਸੂਰਯਕੁਮਾਰ ਨੇ ਆਰ. ਸੀ. ਬੀ. ਵਿਰੁੱਧ ਇਸ ਮੈਚ ਵਿਚ 35 ਗੇਂਦਾਂ ’ਤੇ 83 ਦੌੜਾਂ ਬਣਾਈਆਂ ਤੇ ਇਸ ਦੌਰਾਨ ਮੈਦਾਨ ਦੇ ਚਾਰੇ ਪਾਸਾਂ ਸ਼ਾਟਾਂ ਖੇਡਣ ਦੀ ਆਪਣੀ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਉਸ ਨੇ ਆਪਣੀ ਪਾਰੀ ਵਿਚ ਸੱਤ ਚੌਕੇ ਤੇ ਛੇ ਛੱਕੇ ਲਾਏ, ਜਿਸ ਨਾਲ ਮੁੰਬਈ ਨੇ 21 ਗੇਂਦਾਂ ਬਾਕੀ ਰਹਿੰਦਿਆਂ ਹੀ 200 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਮੈਚ ਤੋਂ ਬਾਅਦ ਸੂਰਯਕੁਮਾਰ ਨੇ ਕਿਹਾ ਕਿ ਉਹ ਆਪਣੀ ਖੇਡ ਨੂੰ ਚੰਗੀ ਤਰ੍ਹਾਂ ਨਾਲ ਸਮਝਦਾ ਹੈ ਤੇ ਉਸਦੀ ਲਈ ਮੈਚ ਦੇ ਹਾਲਾਤ ਅਭਿਆਸ ਸੈਸ਼ਨ ਦੀ ਤਰ੍ਹਾਂ ਹੀ ਹੁੰਦੇ ਹਨ। ਸੂਰਯਕੁਮਾਰ ਨੇ ਕਿਹਾ, ‘‘ਮੈਂ ਨੇਹਾਲ ਨੂੰ ਕਿਹਾ ਕਿ ਕਰਾਰੀਆਂ ਸ਼ਾਟਾਂ ਲਾਓ ਤੇ ਖਾਲੀ ਸਥਾਨਾਂ ’ਤੇ ਸ਼ਾਟਾਂ ਖੇਡੋ। ਤੁਸੀਂ ਮੈਚ ਵਿਚ ਜਿਸ ਤਰ੍ਹਾਂ ਖੇਡ ਖੇਡਣ ਦਾ ਇਰਾਦਾ ਰੱਖਦੇ ਹੋ, ਤੁਹਾਡਾ ਅਭਿਆਸ ਵੀ ਉਸ ’ਤੇ ਆਧਾਰਿਤ ਹੁੰਦਾ ਹੈ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023, KKR vs RR : ਲਗਾਤਾਰ ਤੀਜੀ ਜਿੱਤ ਨਾਲ ਟਾਪ-4 ਵਿਚ ਜਗ੍ਹਾ ਬਣਾਉਣ ਉਤਰੇਗਾ ਕੋਲਕਾਤਾ
NEXT STORY