ਸਪੋਰਟਸ ਡੈਸਕ : IPL 2023 ਦਾ ਆਗ਼ਾਜ਼ ਹੋ ਗਿਆ ਹੈ। ਪਹਿਲਾ ਮੈਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7.30 ਵਜੇ ਖੇਡਿਆ ਜਾ ਰਿਹਾ ਹੈ। ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਦਿੱਤਾ ਸੱਦਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਚੇਨਈ ਦੇ ਓਪਨਰ ਬੱਲੇਬਾਜ਼ ਡਵੇਨ ਕੋਨਵੇ ਨੂੰ 1 ਦੌੜ ’ਤੇ ਸ਼ੰਮੀ ਨੇ ਆਊਟ ਕੀਤਾ। ਦੂਜਾ ਝਟਕਾ ਮੋਇਨ ਅਲੀ (23) ਦੇ ਰੂਪ ’ਚ ਲੱਗਾ, ਜਿਸ ਨੂੰ ਰਾਸ਼ਿਦ ਖਾਨ ਨੇ ਆਊਟ ਕੀਤਾ। ਬੇਨ ਸਟੋਕਸ 7 ਦੌੜਾਂ ਬਣਾ ਕੇ ਆਊਟ ਹੋਇਆ। ਚੇਨਈ ਨੂੰ ਚੌਥਾ ਝਟਕਾ ਅੰਬਾਤੀ ਰਾਇਡੂ ਦੇ ਤੌਰ ’ਤੇ ਲੱਗਾ, ਜੋ 12 ਦੌੜਾਂ ਬਣਾ ਕੇ ਆਊਟ ਹੋਇਆ। ਰੁਤੂਰਾਜ 92 ਦੌੜਾਂ ਬਣਾ ਕੇ ਆਊਟ ਹੋ ਗਿਆ। ਰਵਿੰਦਰ ਜਡੇਜਾ 1 ਦੌੜ ਬਣਾ ਕੇ ਆਊਟ ਹੋ ਗਿਆ। ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਬਣਾਈਆਂ। ਧੋਨੀ ਨੇ14 ਤੇ ਮਿਸ਼ੇਲ ਸੈਂਟਨਰ ਨੇ 1 ਦੌੜ ਬਣਾਈ । ਇਸ ਤਰ੍ਹਾਂ ਗੁਜਰਾਤ ਟਾਈਟਨਸ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ
ਪਲੇਇੰਗ 11
ਗੁਜਰਾਤ ਟਾਈਟਨਸ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਕੇਨ ਵਿਲੀਅਮਸਨ, ਹਾਰਦਿਕ ਪੰਡਯਾ (ਕਪਤਾਨ), ਵਿਜੇ ਸ਼ੰਕਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਮੁਹੰਮਦ ਸ਼ੰਮੀ, ਜੋਸ਼ੂਆ ਲਿਟਲ, ਯਸ਼ ਦਿਆਲ, ਅਲਜ਼ਾਰੀ ਜੋਸੇਫ
ਚੇਨਈ ਸੁਪਰ ਕਿੰਗਜ਼ : ਡੇਵੋਨ ਕੋਨਵੇ, ਰੁਤੂਰਾਜ ਗਾਇਕਵਾੜ, ਬੇਨ ਸਟੋਕਸ, ਅੰਬਾਤੀ ਰਾਇਡੂ, ਮੋਇਨ ਅਲੀ, ਸ਼ਿਵਮ ਦੁਬੇ, ਐੱਮ.ਐੱਸ. ਧੋਨੀ (ਡਬਲਯੂ./ਸੀ.), ਰਵਿੰਦਰ ਜਡੇਜਾ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਰਾਜਵਰਧਨ ਹੰਗਰਗੇਕਰ
IPL 2023 : ਉਦਘਾਟਨੀ ਸਮਾਰੋਹ ’ਚ ਅਰਿਜੀਤ ਸਿੰਘ ਦੇ ਗੀਤਾਂ ’ਤੇ ਨੱਚੇ ਪ੍ਰਸ਼ੰਸਕ (ਵੀਡੀਓ)
NEXT STORY