ਮੁੰਬਈ – ਆਈਪੀਐੱਲ 2023 ਦਾ 31ਵਾਂ ਮੈਚ ਅੱਜ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਮੁੰਬਈ ਨੂੰ ਜਿੱਤ ਲਈ 215 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਕਿੰਗਜ਼ ਨੂੰ ਪਹਿਲਾ ਝਟਕਾ ਮੈਥਿਊ ਸ਼ਾਰਟ ਦੇ ਆਊਟ ਹੋਣ ਨਾਲ ਲੱਗਾ। ਮੈਥਿਊ 11 ਦੌੜਾਂ ਬਣਾ ਗ੍ਰੀਨ ਵਲੋਂ ਆਊਟ ਹੋਇਆ। ਇਸ ਤੋਂ ਪ੍ਰਭਸਿਮਰਨ ਸਿੰਘ 26 ਦੌੜਾਂ ਬਣਾ ਅਰਜੁਨ ਤੇਂਦੁਲਕਰ ਵਲੋਂ ਆਊਟ ਹੋਇਆ।
ਇਹ ਵੀ ਪੜ੍ਹੋ : ਮੈਂ ਖੇਡਣ ਲਈ ਖ਼ੁਦ ਨੂੰ ਸਭ ਤੋਂ ਵਧੀਆ ਸਥਿਤੀ 'ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ: ਜੋਫਰਾ ਆਰਚਰ
ਪੰਜਾਬ ਦੀ ਤੀਜੀ ਵਿਕਟ ਲੀਆਮ ਲਿਵਿੰਗਸਟੋਨ ਦੇ ਆਊਟ ਹੋਣ ਨਾਲ ਡਿੱਗੀ। ਲਿਵਿੰਗਸਟੋਨ 10 ਦੌੜਾਂ ਬਣਾ ਚਾਵਲਾ ਦਾ ਸ਼ਿਕਾਰ ਬਣਿਆ। ਪੰਜਾਬ ਦੀ ਚੌਥੀ ਵਿਕਟ ਅਥਰਵ ਟਾਇਡੇ ਦੇ ਆਊਟ ਹੋਣ ਨਾਲ ਡਿੱਗੀ। ਅਥਰਵ 29 ਦੌੜਾਂ ਬਣਾ ਚਾਵਲਾ ਵਲੋਂ ਆਊਟ ਹੋਇਆ। ਹਰਪ੍ਰੀਤ ਸਿੰਘ 4 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾ ਗ੍ਰੀਨ ਵਲੋਂ ਆਊਟ ਹੋਇਆ। ਕਪਤਾਨ ਸੈਮ ਕੁਰੇਨ 5 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾ ਜੋਫਰਾ ਆਰਚਰ ਵਲੋਂ ਆਊਟ ਹੋਇਆ। ਜਿਤੇਸ਼ ਕੁਮਾਰ 4 ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਆਊਟ ਹੋਇਆ। ਮੁੰਬਈ ਲਈ ਅਰਜੁਨ ਤੇਂਦੁਲਕਰ ਨੇ 1, ਜੇਸਨ ਬੇਹਰੇਨਡੋਰਫ ਨੇ 1, ਕੈਮਰੂਨ ਗ੍ਰੀਨ ਨੇ 2, ਜੋਫਰਾ ਆਰਚਰ 1 ਤੇ ਪੀਯੂਸ਼ ਚਾਵਲਾ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL 2023 : ਗੁਜਰਾਤ ਨੇ ਲਖਨਊ ਨੂੰ 7 ਦੌੜਾਂ ਨਾਲ ਹਰਾਇਆ
ਪਲੇਇੰਗ 11
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਕੈਮਰਨ ਗ੍ਰੀਨ, ਤਿਲਕ ਵਰਮਾ, ਟਿਮ ਡੇਵਿਡ, ਅਰਜੁਨ ਤੇਂਦੁਲਕਰ, ਨੇਹਲ ਵਢੇਰਾ, ਰਿਤਿਕ ਸ਼ੌਕੀਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ।
ਪੰਜਾਬ ਕਿੰਗਜ਼ : ਅਥਰਵ ਟਾਇਡੇ, ਪ੍ਰਭਸਿਮਰਨ ਸਿੰਘ, ਮੈਥਿਊ ਸ਼ਾਰਟ, ਲਿਆਮ ਲਿਵਿੰਗਸਟੋਨ, ਹਰਪ੍ਰੀਤ ਸਿੰਘ ਭਾਟੀਆ, ਸ਼ਿਖਰ ਧਵਨ, ਸੈਮ ਕੁਰੇਨ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਨਾਥਨ ਐਲਿਸ/ਕਗਿਸੋ ਰਬਾਡਾ, ਅਰਸ਼ਦੀਪ ਸਿੰਘ, ਰਾਹੁਲ ਚਾਹਰ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
SRH 'ਤੇ ਜਿੱਤ ਤੋਂ ਬਾਅਦ ਜਡੇਜਾ ਨੇ ਕਿਹਾ, ਮੈਂ ਹਮੇਸ਼ਾ ਆਪਣੀ ਟੀਮ ਲਈ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰਦਾ ਹਾਂ
NEXT STORY