ਸਪੋਰਟਸ ਡੈਸਕ: ਅੱਜ ਆਈ.ਪੀ.ਐੱਲ. ਵਿਚ ਸਨਰਾਈਜ਼ਰਸ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਲੋ ਸਕੋਰਿੰਗ ਮੁਕਾਬਲੇ ਵਿਚ ਦਿੱਲੀ ਨੇ ਹੈਦਰਾਬਾਦ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਟੀਮ ਵੱਲੋਂ ਦਿੱਤੇ 145 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਹੈਦਰਾਬਾਦ ਦੀ ਟੀਮ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ ਮਹਿਜ਼ 137 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਵੀ ਪੜ੍ਹੋ - ਉਡਾਣ ਭਰਦਿਆਂ ਹੀ ਜਹਾਜ਼ ਨੂੰ ਲੱਗੀ ਅੱਗ, ਏਅਰਪੋਰਟ 'ਤੇ ਪਈਆਂ ਭਾਜੜਾਂ
ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਨੇ ਪਹਿਲੇ ਹੀ ਓਵਰ ਵਿਚ ਵਿਕਟ ਗੁਆ ਦਿੱਤੀ। ਸਲਾਮੀ ਬੱਲੇਬਾਜ਼ ਸਾਲਟ ਆਪਣੀ ਪਹਿਲੀ ਗੇਂਦ 'ਤੇ ਹੀ ਭੁਵਨੇਸ਼ਵਰ ਕੁਮਾਰ ਹੱਥੋਂ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਡੇਵਿਡ ਵਾਰਨਰ (21), ਮਿਚਲ ਮਾਰਸ਼ (25), ਮਨੀਸ਼ ਪਾਂਡੇ (34), ਅਕਸਰ ਪਟੇਲ (34) ਦੀਆਂ ਪਾਰੀਆਂ ਸਦਕਾ ਟੀਮ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 144 ਦੌੜਾਂ ਤਕ ਹੀ ਪਹੁੰਚ ਸਕੀ। ਵਾਸ਼ਿੰਗਟਨ ਸੁੰਦਰ ਦੇ ਇਕ ਓਵਰ ਵਿਚ ਹੀ ਦਿੱਲੀ ਨੂੰ 3 ਝਟਕੇ ਲੱਗੇ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਆਪਣੇ ਨਾਂ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਜਿੱਤੇ ਸਲਾਮੀ ਬੱਲੇਬਾਜ਼ ਹੈਰੀ ਬਰੁੱਕ (7) ਦੀ ਵਿਕਟ ਸਸਤੇ 'ਚ ਗੁਆ ਦਿੱਤੀ ਉੱਥੇ ਹੀ ਮਯੰਕ ਅੱਗਰਵਾਲ ਨੇ 39 ਗੇਂਦਾਂ ਵਿਚ 49 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਬਾਅਦ ਟੀਮ ਨੇ 3 ਹੋਰ ਵਿਕਟਾਂ ਸਸਤੇ 'ਚ ਗੁਆ ਦਿੱਤੀਆਂ। ਅਖੀਰ ਵਿਚ ਹੈਨਰਿਚ ਕਲਾਸੇਨ ਨੇ 19 ਗੇਂਦਾਂ ਵਿਚ 31 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਾਸ਼ਿੰਗਟਨ ਸੁੰਦਰ ਨੇ ਵੀ ਅਖ਼ੀਰਲੀ ਗੇਂਦ ਤਕ ਪੂਰੀ ਕੋਸ਼ਿਸ਼ ਕੀਤੀ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL 2023 : ਦਿੱਲੀ ਕੈਪੀਟਲਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 145 ਦੌੜਾਂ ਦਾ ਦਿੱਤਾ ਟੀਚਾ
NEXT STORY