ਬੈਂਗਲੁਰੂ–ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੁੱਧਵਾਰ ਨੂੰ ਕਿਹਾ ਕਿ ਖਿਡਾਰੀਆਂ ਦੇ ਨਵੀਆਂ ਟੀਮਾਂ ਨਾਲ ਜੁੜਨ ਤੇ ਮੈਦਾਨ ਦੇ ਹਾਲਾਤ ਦੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਟੀਮਾਂ ਆਈ. ਪੀ. ਐੱਲ. ਦੇ ਇਸ ਸੈਸ਼ਨ ਵਿਚ ਘਰੇਲੂ ਮੈਦਾਨ ’ਤੇ ਖੇਡਣ ਦਾ ਫਾਇਦਾ ਨਾ ਮਿਲਣ ਦੀ ਗੱਲ ਕਰ ਰਹੀਆਂ ਹਨ।
ਰਾਇਲ ਚੈਲੰਜਰਜ਼ ਬੈਂਗਲੁਰੂ, ਚੇਨਈ ਸੁਪਰ ਕਿੰਗਜ਼, ਲਖਨਊ ਸੁਪਰ ਜਾਇੰਟਸ ਤੇ ਕੋਲਕਾਤਾ ਨਾਈਟ ਰਾਈਡਰਜ਼ ਵਰਗੀਆਂ ਕਈ ਟੀਮਾਂ ਨੇ ਆਪਣੇ ਘਰੇਲੂ ਮੈਦਾਨ ’ਤੇ ਪਿੱਚਾਂ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ।
ਦ੍ਰਾਵਿੜ ਨੇ ਇੱਥੇ ਕਿਹਾ,‘‘ਇਹ ਮੈਦਾਨ ’ਤੇ ਨਿਰਭਰ ਕਰਦਾ ਹੈ। ਮੈਂ ਨਹੀਂ ਜਾਣਦਾ ਕਿ ਟੀਮਾਂ ਆਪਣੇ ਕਿਊਰੇਟਰ ਤੋਂ ਕੀ ਚਾਹੁੰਦੀਆਂ ਹਨ। ਮੈਗਾ ਨਿਲਾਮੀ ਤੋਂ ਬਾਅਦ ਟੀਮਾਂ ਨਵੀਆਂ ਵੀ ਹਨ।’’
ਦ੍ਰਾਵਿੜ ਨੇ ਰਾਇਲਜ਼ ਦੇ ਨਿਤੀਸ਼ ਰਾਣਾ ਤੇ ਆਰ. ਸੀ. ਬੀ. ਦੇ ਫਿਲ ਸਾਲਟ ਦੀ ਉਦਾਹਰਨ ਦਿੱਤੀ ਜਿਹੜੇ ਪਿਛਲੇ ਸਾਲ ਦੀ ਨਿਲਾਮੀ ਤੋਂ ਬਾਅਦ ਇਨ੍ਹਾਂ ਟੀਮਾਂ ਨਾਲ ਜੁੜੇ ਹਨ। ਉਸ ਨੇ ਕਿਹਾ,‘‘ਨਿਲਾਮੀ ਤੋਂ ਬਾਅਦ ਪਹਿਲੇ ਸਾਲ ਕਈ ਖਿਡਾਰੀ ਅਜਿਹੇ ਹਨ ਜਿਹੜੇ ਉਨ੍ਹਾਂ ਮੈਦਾਨਾਂ ’ਤੇ ਪਹਿਲੀ ਵਾਰ ਖੇਡ ਰਹੇ ਹਨ। ਅਰਥਾਤ ਫਿਲ ਸਾਲਟ ਕੇ. ਕੇ. ਆਰ. ਦੇ ਨਾਲ ਸੀ ਤੇ ਇੱਥੇ ਪਹਿਲੀ ਵਾਰ ਆਰ. ਸੀ. ਬੀ. ਲਈ ਖੇਡਿਆ ਹੈ।’’
ਉਸ ਨੇ ਕਿਹਾ,‘‘ਸਾਡੀ ਟੀਮ ਵਿਚ ਨਿਤੀਸ਼ ਰਾਣਾ ਨਵਾਂ ਹੈ ਜਿਹੜਾ ਇਸ ਸਾਲ ਤੋਂ ਸਾਡੇ ਨਾਲ ਜੁੜਿਆ ਹੈ। ਉਸਦੇ ਲਈ ਜੈਪੁਰ ਨਵਾਂ ਮੈਦਾਨ ਹੈ।’’
ਦ੍ਰਾਵਿੜ ਨੇ ਕਿਹਾ ਕਿ ਜਦੋਂ ਵੱਡੀ ਨਿਲਾਮੀ ਹੁੰਦੀ ਹੈ ਤਾਂ ਟੀਮ ਬਦਲਦੀ ਹੈ ਤੇ ਘਰੇਲੂ ਮੈਦਾਨ ’ਤੇ ਖੇਡਣ ਦਾ ਫਾਇਦਾ ਓਨਾ ਅਹਿਮ ਨਹੀਂ ਹੁੰਦਾ। ਬਾਅਦ ਵਿਚ ਖਿਡਾਰੀਆਂ ਨੂੰ ਅਭਿਆਸ ਤੇ ਜ਼ਿਆਦਾ ਖੇਡਣ ਦੇ ਨਾਲ ਇਹ ਥੋੜ੍ਹਾ ਅਹਿਮ ਲੱਗਣ ਲੱਗ ਜਾਂਦੇ ਹਨ।
'ਉਸ ਨੂੰ ਪੈਸੇ ਮਿਲ ਰਹੇ ਨੇ...' IPL 'ਚ ਭਾਰਤੀ ਕ੍ਰਿਕਟਰ ਦੀ ਹਰਕਤ 'ਤੇ ਭੜਕੇ ਵਰਿੰਦਰ ਸਹਿਵਾਗ
NEXT STORY