ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ ਮੈਚ ਨੰਬਰ-9 ਵਿੱਚ ਚੇਨਈ ਸੁਪਰ ਕਿੰਗਜ਼ (CSK) ਦਾ ਸਾਹਮਣਾ ਸ਼ੁੱਕਰਵਾਰ (28 ਮਾਰਚ) ਨੂੰ ਰਾਇਲ ਚੈਲੇਂਜਰਜ਼ ਬੰਗਲੌਰ (RCB) ਨਾਲ ਹੋਇਆ। ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ (ਚੇਪਾਕ) ਵਿਖੇ ਖੇਡੇ ਗਏ ਇਸ ਮੈਚ ਵਿੱਚ RCB ਨੇ 50 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਮੈਚ ਵਿੱਚ rCB ਨੇ CSK ਨੂੰ ਜਿੱਤਣ ਲਈ 197 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਉਹ 8 ਵਿਕਟਾਂ 'ਤੇ ਸਿਰਫ਼ 196 ਦੌੜਾਂ ਹੀ ਬਣਾ ਸਕੇ।
RCB ਨੂੰ 17 ਸਾਲਾਂ ਬਾਅਦ ਚੇਪਾਕ 'ਚ ਮਿਲੀ ਜਿੱਤ
ਦੇਖਿਆ ਜਾਵੇ ਤਾਂ RCB ਨੇ 17 ਸਾਲਾਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਉਸਦੇ ਘਰੇਲੂ ਮੈਦਾਨ ਚੇਪਾਕ ਵਿੱਚ ਹਰਾਇਆ ਹੈ। RCB ਨੇ ਇਸ ਤੋਂ ਪਹਿਲਾਂ IPL ਦੇ ਪਹਿਲੇ ਸੀਜ਼ਨ (2008) ਵਿੱਚ ਇਸ ਮੈਦਾਨ 'ਤੇ CSK ਨੂੰ ਹਰਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਚੇਨਈ ਨੇ ਇਸ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਦੂਜੇ ਪਾਸੇ, RCB ਨੇ ਸ਼ੁਰੂਆਤੀ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਸੱਤ ਵਿਕਟਾਂ ਨਾਲ ਹਰਾਇਆ। ਹੁਣ RCB ਨੇ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਬਹੁਤ ਮਾੜੀ ਰਹੀ। CSK ਨੇ ਪਾਵਰਪਲੇ ਵਿੱਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਪਹਿਲਾਂ, ਜੋਸ਼ ਹੇਜ਼ਲਵੁੱਡ ਨੇ ਦੂਜੇ ਓਵਰ ਵਿੱਚ ਦੋ ਵਿਕਟਾਂ ਲਈਆਂ। ਉਸ ਓਵਰ ਵਿੱਚ ਹੇਜ਼ਲਵੁੱਡ ਨੇ ਰਾਹੁਲ ਤ੍ਰਿਪਾਠੀ (5) ਅਤੇ ਕਪਤਾਨ ਰੁਤੁਰਾਜ ਗਾਇਕਵਾੜ (0) ਆਊਟ ਕੀਤਾ। ਫਿਰ ਭੁਵਨੇਸ਼ਵਰ ਕੁਮਾਰ ਨੇ ਦੀਪਕ ਹੁੱਡਾ (4) ਨੂੰ ਆਊਟ ਕੀਤਾ। ਸੈਮ ਕੁਰਨ ਵੀ 8 ਦੌੜਾਂ ਬਣਾਉਣ ਤੋਂ ਬਾਅਦ ਲਿਆਮ ਲਿਵਿੰਗਸਟੋਨ ਦੀ ਗੇਂਦ 'ਤੇ ਆਊਟ ਹੋ ਗਿਆ, ਜਿਸ ਨਾਲ CSK ਦਾ ਸਕੋਰ ਚਾਰ ਵਿਕਟਾਂ 'ਤੇ 52 ਦੌੜਾਂ ਤੱਕ ਪਹੁੰਚ ਗਿਆ।
ਇਸ ਤੋਂ ਬਾਅਦ ਯਸ਼ ਦਿਆਲ ਨੇ CSK ਨੂੰ ਦੋ ਵੱਡੇ ਝਟਕੇ ਦਿੱਤੇ। ਦਿਆਲ ਨੇ ਪਹਿਲਾਂ ਸੈੱਟ ਬੱਲੇਬਾਜ਼ ਰਚਿਨ ਰਵਿੰਦਰ ਨੂੰ ਬੋਲਡ ਆਊਟ ਕੀਤਾ। ਫਿਰ ਉਸਨੇ 'ਇੰਪੈਕਟ ਸਬ' ਸ਼ਿਵਮ ਦੂਬੇ ਨੂੰ ਆਊਟ ਕੀਤਾ। ਰਵਿੰਦਰ ਨੇ 31 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 41 ਦੌੜਾਂ ਦਾ ਸਭ ਤੋਂ ਵੱਧ ਸਕੋਰ ਬਣਾਇਆ। ਸ਼ਿਵਮ ਨੇ ਦੋ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 19 ਦੌੜਾਂ ਦੀ ਪਾਰੀ ਖੇਡੀ। ਸ਼ਿਵਮ ਤੋਂ ਬਾਅਦ CSK ਨੇ ਆਰ ਅਸ਼ਵਿਨ (11) ਦੀ ਵਿਕਟ ਗੁਆ ਦਿੱਤੀ, ਜਿਸ ਨੂੰ ਲਿਆਮ ਲਿਵਿੰਗਸਟੋਨ ਨੇ ਰਨ ਆਊਟ ਕੀਤਾ।
ਮਹਿੰਦਰ ਸਿੰਘ ਧੋਨੀ ਅਤੇ ਰਵਿੰਦਰ ਜਡੇਜਾ ਨੇ ਕੁਝ ਵੱਡੇ ਸ਼ਾਟ ਮਾਰੇ ਪਰ ਉਦੋਂ ਤੱਕ ਮੈਚ ਹੱਥੋਂ ਨਿਕਲ ਚੁੱਕਾ ਸੀ। ਧੋਨੀ ਨੇ 16 ਗੇਂਦਾਂ ਵਿੱਚ 3 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 30 ਦੌੜਾਂ ਬਣਾਈਆਂ। ਜਦੋਂ ਕਿ ਜਡੇਜਾ ਨੇ 25 ਦੌੜਾਂ ਦਾ ਯੋਗਦਾਨ ਪਾਇਆ। RCB ਲਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਯਸ਼ ਦਿਆਲ ਅਤੇ ਲੀਅਮ ਲਿਵਿੰਗਸਟੋਨ ਨੇ ਵੀ 2-2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ 1 ਵਿਕਟ ਲਈ।
ਪੰਜਾਬ ਦੇ ਗੱਭਰੂ ਨੇ ਤੋੜਿਆ 100 ਮੀਟਰ ਦੌੜ ਦਾ ਕੌਮੀ ਰਿਕਾਰਡ
NEXT STORY