ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ 32ਵੇਂ ਮੈਚ ਅੱਜ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਸੁਪਰ ਓਵਰ 'ਚ ਹਰਾਇਆ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਗਿਆ। ਇਹ ਇਸ ਸੀਜ਼ਨ ਦਾ ਪਹਿਲਾ ਸੁਪਰ ਓਵਰ ਸੀ।
ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵੇਂ ਟੀਮਾਂ ਬਿਨਾਂ ਕਿਸੇ ਬਦਲਾਅ ਦੇ ਮੈਦਾਨ ਵਿੱਚ ਉਤਰੀਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਦੀ ਟੀਮ ਨੇ 188 ਦੌੜਾਂ ਬਣਾਈਆਂ। ਅਭਿਸ਼ੇਕ ਪੋਰੇਲ ਨੇ 49 ਦੌੜਾਂ ਬਣਾਈਆਂ। ਰਾਜਸਥਾਨ ਨੂੰ ਜਿੱਤਣ ਲਈ 189 ਦੌੜਾਂ ਬਣਾਉਣੀਆਂ ਸਨ ਪਰ ਰਾਜਸਥਾਨ ਦੀ ਟੀਮ ਸਿਰਫ਼ 188 ਦੌੜਾਂ ਹੀ ਬਣਾ ਸਕੀ। ਰਾਜਸਥਾਨ ਨੂੰ ਆਖਰੀ ਓਵਰ ਵਿੱਚ ਜਿੱਤ ਲਈ 9 ਦੌੜਾਂ ਦੀ ਲੋੜ ਸੀ ਪਰ ਸਟਾਰਕ ਨੇ ਇਸਨੂੰ ਬਣਨ ਨਹੀਂ ਦਿੱਤਾ। ਅੰਤ ਵਿੱਚ ਮੈਚ ਸੁਪਰ ਓਵਰ ਵਿੱਚ ਚਲਾ ਗਿਆ। ਇਸ ਸੁਪਰ ਓਵਰ ਵਿੱਚ ਦਿੱਲੀ ਦੀ ਟੀਮ ਜਿੱਤ ਗਈ।
ਦਿੱਲੀ ਤੇ ਰਾਜਸਥਾਨ ਵਿਚਾਲੇ ਹੋਵੇਗਾ IPL 2025 ਦਾ ਪਹਿਲਾ ਸੁਪਰ ਓਵਰ
NEXT STORY