ਨੈਸ਼ਨਲ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025, 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਸੀਜ਼ਨ-18 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕ੍ਰਿਕਟ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰ ਫੈਨਜ਼ ਲਈ ਆਈਪੀਐੱਲ ਮੈਚ ਦੇਖਣ ਲਈ ਸਬਸਕ੍ਰਿਪਸ਼ਨ ਲੈਣਾ ਲਾਜ਼ਮੀ ਹੋਵੇਗਾ। ਪਹਿਲਾਂ ਪੂਰੇ ਟੂਰਨਾਮੈਂਟ ਦਾ ਆਨੰਦ JioCinema 'ਤੇ 29 ਰੁਪਏ 'ਚ ਲਿਆ ਜਾ ਸਕਦਾ ਸੀ ਪਰ ਹੁਣ ਇਹ ਸਹੂਲਤ ਹਟਾ ਦਿੱਤੀ ਗਈ ਹੈ। JioCinema ਅਤੇ Disney+ Hotstar ਦੇ ਰਲੇਵੇਂ ਤੋਂ ਬਾਅਦ ਇਕ ਨਵਾਂ ਸਟ੍ਰੀਮਿੰਗ ਪਲੇਟਫਾਰਮ 'JioHotstar' ਲਾਂਚ ਕੀਤਾ ਗਿਆ ਹੈ ਅਤੇ ਹੁਣ IPL ਮੈਚ ਮੁਫ਼ਤ 'ਚ ਦੇਖਣ ਦਾ ਵਿਕਲਪ ਖ਼ਤਮ ਹੋ ਗਿਆ ਹੈ।

ਇਹ ਵੀ ਪੜ੍ਹੋ : Loan ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਨੂੰ ਦਿਲ ਦੇ ਬੈਠੀ ਵਿਆਹੁਤਾ, ਫਿਰ ਜੋ ਹੋਇਆ...
ਮੈਚ ਦੇਖਣ ਲਈ ਤੁਹਾਨੂੰ ਪੈਸੇ ਦੇਣੇ ਪੈਣਗੇ
ਇਕ ਰਿਪੋਰਟ ਦੇ ਅਨੁਸਾਰ, ਬਿਨਾਂ ਸਬਸਕ੍ਰਿਪਸ਼ਨ ਦੇ ਫੈਨਜ਼ ਹੁਣ ਸਿਰਫ ਕੁਝ ਮਿੰਟਾਂ ਤੱਕ ਹੀ ਆਈਪੀਐੱਲ 2025 ਦੇ ਮੈਚ ਦੇਖ ਸਕਣਗੇ। ਫਿਰ ਉਨ੍ਹਾਂ ਨੂੰ ਸਬਸਕ੍ਰਿਪਸ਼ਨ ਪੇਜ 'ਤੇ ਰੀਡਾਇਰੈਕਟ ਕੀਤਾ ਜਾਵੇਗਾ, ਜਿੱਥੇ 149 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲਾਨ ਉਪਲੱਬਧ ਹੋਣਗੇ। JioCinema ਅਤੇ Disney+ Hotstar ਦੇ ਰਲੇਵੇਂ ਤੋਂ ਬਾਅਦ ਇਸ ਸੀਜ਼ਨ ਤੋਂ ਮੁਫ਼ਤ ਸਟ੍ਰੀਮਿੰਗ ਦੀ ਸਹੂਲਤ ਖ਼ਤਮ ਕਰ ਦਿੱਤੀ ਗਈ ਹੈ। ਫੈਨਜ਼ ਨੂੰ ਪੂਰਾ ਮੈਚ ਦੇਖਣ ਲਈ ਇਕ ਨਿਸ਼ਚਿਤ ਫੀਸ ਦੇਣੀ ਪਵੇਗੀ।
ਇਹ ਵੀ ਪੜ੍ਹੋ : 26 ਫਰਵਰੀ ਦੀ ਛੁੱਟੀ ਹੋਈ Cancel, ਜਾਣੋ ਵਜ੍ਹਾ
ਮੁਫ਼ਤ ਸਟ੍ਰੀਮਿੰਗ ਸਹੂਲਤ ਖਤਮ ਹੋ ਗਈ
ਜੀਓ ਸਿਨੇਮਾ ਨੇ ਸਾਲ 2023 ਤੋਂ 5 ਸਾਲਾਂ ਲਈ ਆਈਪੀਐੱਲ ਦੇ ਡਿਜੀਟਲ ਅਧਿਕਾਰ ਹਾਸਲ ਕੀਤੇ ਸਨ, ਜਿਸ ਦੇ ਤਹਿਤ ਜੀਓ ਉਪਭੋਗਤਾਵਾਂ ਨੂੰ ਮੈਚ ਮੁਫ਼ਤ ਦੇਖਣ ਦੀ ਸਹੂਲਤ ਦਿੱਤੀ ਗਈ ਸੀ। ਹਾਲਾਂਕਿ, ਹੁਣ ਆਈਪੀਐੱਲ 2025 ਤੋਂ ਫੈਨਜ਼ ਨੂੰ ਆਪਣੀ ਜ਼ਰੂਰਤ ਅਨੁਸਾਰ ਸਬਸਕ੍ਰਿਪਸ਼ਨ ਖਰੀਦਣੀ ਪਵੇਗੀ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Champions Trophy 2025: ਭਾਰਤੀ ਕ੍ਰਿਕਟਰਾਂ ਨਾਲ ਦੁਬਈ ਨਹੀਂ ਜਾਣਗੀਆਂ ਉਨ੍ਹਾਂ ਦੀਆਂ ਪਤਨੀਆਂ
NEXT STORY