ਨੈਸ਼ਨਲ ਡੈਸਕ- ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕਰਜ਼ ਵਸੂਲ ਕਰਨ ਆਏ ਇਕ ਬੈਂਕ ਮੁਲਾਜ਼ਮ ਨਾਲ ਔਰਤ ਨੂੰ ਪਿਆਰ ਹੋ ਗਿਆ। ਪਿਆਰ ਇੰਨਾ ਪਰਵਾਨ ਚੜ੍ਹਿਆ ਕਿ ਔਰਤ ਪਤੀ ਨੂੰ ਛੱਡ ਕੇ ਉਸ ਬੈਂਕ ਮੁਲਾਜ਼ਮ ਨਾਲ ਦੌੜ ਗਈ ਅਤੇ ਫਿਰ ਮੰਦਰ 'ਚ ਵਿਆਹ ਕਰ ਲਿਆ। ਔਰਤ ਅਤੇ ਬੈਂਕ ਮੁਲਾਜ਼ਮ ਨੇ ਤ੍ਰਿਪੁਰਾਰੀ ਘਾਟ ਦੇ ਭੂਤਨਾਥ ਮੰਦਰ 'ਚ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ। ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਲੈ ਕੇ ਚਰਚਾ ਕਰ ਰਹੇ ਹਨ। ਵਿਆਹ ਦੇਖਣ ਲਈ ਮੰਦਰ 'ਚ ਭੀੜ ਵੀ ਜਮ੍ਹਾ ਹੋ ਗਈ ਸੀ। ਇਹ ਮਾਮਲਾ ਬਿਹਾਰ ਦੇ ਜਮੁਈ ਜ਼ਿਲ੍ਹੇ ਦਾ ਹੈ। ਪਵਨ ਕੁਮਾਰ ਨਾਮ ਦਾ ਨੌਜਵਾਨ ਚਕਾਈ 'ਚ ਸਥਿਤ ਇਕ ਵਿੱਤ ਬੈਂਕ 'ਚ ਕੰਮ ਕਰਦਾ ਹੈ। ਉਹ ਕਰਜ਼ਾ ਲੈਣ ਲਈ ਵੱਖ-ਵੱਖ ਪਿੰਡਾਂ 'ਚ ਜਾਂਦਾ ਰਹਿੰਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਸੋਨੋ ਥਾਣਾ ਖੇਤਰ ਦੇ ਕਰਮਾਟਾਂਡ ਪਿੰਡ ਦੀ ਇੰਦਰਾ ਕੁਮਾਰੀ ਨਾਲ ਹੋਈ ਜੋ ਉਸ ਨੂੰ ਕਰਜ਼ਾ ਲੈਣ ਲਈ ਮਿਲੀ ਸੀ। ਪਵਨ ਕਰਜ਼ੇ ਦੀ ਵਸੂਲੀ ਦੇ ਸਿਲਸਿਲੇ 'ਚ ਅਕਸਰ ਇੰਦਰਾ ਦੇ ਘਰ ਜਾਂਦਾ ਰਹਿੰਦਾ ਸੀ। ਇਸ ਦੌਰਾਨ ਦੋਵਾਂ ਵਿਚਕਾਰ ਗੱਲਬਾਤ ਵਧ ਗਈ ਅਤੇ ਉਹ ਮੋਬਾਇਲ 'ਤੇ ਗੱਲਾਂ ਕਰਨ ਲੱਗ ਪਏ। ਕੁਝ ਹੀ ਮਹੀਨਿਆਂ 'ਚ ਦੋਵਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ।
ਇਹ ਵੀ ਪੜ੍ਹੋ : 26 ਫਰਵਰੀ ਦੀ ਛੁੱਟੀ ਹੋਈ Cancel, ਜਾਣੋ ਵਜ੍ਹਾ
ਇੰਦਰਾ ਕੁਮਾਰੀ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ ਪਰ ਉਸ ਦਾ ਪਤੀ ਸ਼ਰਾਬ ਪੀਣ ਤੋਂ ਬਾਅਦ ਉਸ ਨੂੰ ਕੁੱਟਦਾ ਅਤੇ ਤਸੀਹੇ ਦਿੰਦਾ ਸੀ। ਇਸ ਸਭ ਤੋਂ ਪਰੇਸ਼ਾਨ ਹੋ ਕੇ ਇੰਦਰਾ ਨੇ ਆਪਣੇ ਪਤੀ ਨੂੰ ਛੱਡਣ ਅਤੇ ਪਵਨ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਇੰਦਰਾ ਘਰੋਂ ਭੱਜ ਗਈ ਅਤੇ ਪਵਨ ਕੁਮਾਰ ਨਾਲ ਇਕ ਮੰਦਰ 'ਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਇੰਦਰਾ ਨੇ ਕਿਹਾ ਕਿ ਹੁਣ ਉਹ ਆਪਣੀ ਜ਼ਿੰਦਗੀ ਸਿਰਫ਼ ਪਵਨ ਨਾਲ ਹੀ ਬਿਤਾਏਗੀ। ਇੰਦਰਾ ਕੁਮਾਰੀ ਦਾ ਦੋਸ਼ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਅਤੇ ਪਵਨ ਨੂੰ ਧਮਕੀਆਂ ਦੇ ਰਹੇ ਹਨ। ਉਸ ਨੇ ਪੁਲਸ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਇਸ ਅਨੋਖੇ ਵਿਆਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਕੁਝ ਇਸ ਨੂੰ ਫਿਲਮੀ ਪ੍ਰੇਮ ਕਹਾਣੀ ਕਹਿ ਰਹੇ ਹਨ, ਜਦੋਂ ਕਿ ਕੁਝ ਇਸ ਨੂੰ ਇਕ ਜ਼ਬਰਦਸਤ ਟਵਿਸਟ ਕਹਿ ਰਿਹਾ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Mamta Kulkarni ਦੇ ਕਿੰਨਰ ਅਖਾੜੇ 'ਤੇ ਹੋਇਆ ਜਾਨਲੇਵਾ ਹਮਲਾ
NEXT STORY