ਸਪੋਰਟਸ ਡੈਸਕ- ਆਈਪੀਐੱਲ 2025 ਦਾ ਤੀਜਾ ਮੈਚ ਅੱਜ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਚੇਨਈ ਆਪਣੇ ਮਜ਼ਬੂਤ ਸਪਿੰਨ ਹਮਲੇ ਦੇ ਦਮ ’ਤੇ ਐਤਵਾਰ ਨੂੰ ਹੋਣ ਦੇ ਆਪਣੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ’ਤੇ ਸ਼ਿਕੰਜਾ ਕੱਸਣ ਦ ਕੋਸ਼ਿਸ਼ ਕਰੇਗਾ। ਮੁੰਬਈ ਦੀ ਟੀਮ ਇਸ ਮੈਚ ਵਿਚ ਕਪਤਾਨ ਹਾਰਦਿਕ ਪੰਡਯਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਬਿਨਾਂ ਉਤਰੇਗੀ ਤੇ ਅਜਿਹੇ ਵਿਚ ਉਸ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਦੀ ਸਪਿੰਨਰਾਂ ਦੀ ਮਦਦਗਾਰ ਪਿੱਚ ’ਤੇ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
5 ਵਾਰ ਦੇ ਚੈਂਪੀਅਨ ਚੇਨਈ ਨੇ ਇੱਥੋਂ ਦੀ ਪਿੱਚ ਦਾ ਰਵੱਈਆ ਦੇਖਦੇ ਹੋਏ ਪਿਛਲੇ ਸਾਲ ਮੈਗਾ ਨਿਲਾਮੀ ਵਿਚ ਆਰ. ਅਸ਼ਵਿਨ, ਨੂਰ ਅਹਿਮਦ, ਸ਼੍ਰੇਅਸ ਗੋਪਾਲ ਤੇ ਦੀਪਕ ਹੁੱਡਾ ਨੂੰ ਆਪਣੀ ਟੀਮ ਨਾਲ ਜੋੜ ਕੇ ਆਪਣੇ ਸਪਿੰਨ ਹਮਲੇ ਨੂੰ ਮਜ਼ਬੂਤ ਕੀਤਾ। ਟੀਮ ਕੋਲ ਪਹਿਲਾਂ ਤੋਂ ਹੀ ਤਜਰਬੇਕਾਰ ਸਪਿੰਨਰ ਰਵਿੰਦਰ ਜਡੇਜਾ ਸੀ। ਚੇਨਈ ਦੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਚੁੱਕੇ ਗਏ ਇਸ ਕਦਮ ਤੋਂ ਪਤਾ ਲੱਗਦਾ ਹੈ ਕਿ ਇੱਥੋਂ ਦੀ ਪਿੱਚ ਦਾ ਹੌਲੀ ਗਤੀ ਦੇ ਗੇਂਦਬਾਜ਼ਾਂ ਨੂੰ ਮਦਦ ਪਹੁੰਚਾਉਣਾ ਕਿਸੇ ਟੀਮ ਦੀ ਰਣਨੀਤੀ ਵਿਚ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ : IPL 'ਚ Unsold ਰਹੇ ਧਾਕੜ ਭਾਰਤੀ ਖਿਡਾਰੀ ਦੀ ਚਮਕੇਗੀ ਕਿਸਮਤ! ਇਸ ਟੀਮ 'ਚ ਹੋਵੇਗੀ ਐਂਟਰੀ
ਚੇਨਈ 5 ਵਾਰ ਦੇ ਹੋਰ ਚੈਂਪੀਅਨ ਮੁੰਬਈ ਵਿਰੁੱਧ ਆਪਣੀ ਇਸ ਤਾਕਤ ਦਾ ਭਰਪੂਰ ਇਸਤੇਮਾਲ ਕਰਨ ਵਿਚ ਕੋਈ ਕਸਰ ਨਹੀਂ ਛੱਡੇਗਾ। ਚੇਨਈ ਦੀ ਟੀਮ ਵਿਚ ਇਕ ਵਾਰ ਫਿਰ ਤੋਂ ਸਾਰਿਆਂ ਦੀਆਂ ਨਜ਼ਰਾਂ ਮਹਿੰਦਰ ਸਿੰਘ ਧੋਨੀ ’ਤੇ ਟਿਕੀਆਂ ਰਹਿਣਗੀਆਂ ਜਿਹੜਾ 2008 ਵਿਚ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਇਸ ਟੀਮ ਨਾਲ ਜੁੜਿਆ ਹੋਇਆ ਹੈ।
ਜਿੱਥੋਂ ਤੱਕ ਮੁੰਬਈ ਦੀ ਗੱਲ ਹੈ ਤਾਂ ਉਸ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ੀ ਦੇ ਆਗੂ ਬੁਮਰਾਹ ਦੀ ਬਹੁਤ ਕਮੀ ਮਹਿਸੂਸ ਹੋਵੇਗੀ ਜਿਹੜਾ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਦੀ ਪ੍ਰਕਿਰਿਆ ਵਿਚ ਹੈ। ਬੁਮਰਾਹ ਦਾ ਆਈ. ਪੀ. ਐੱਲ. ਦੇ ਸ਼ੁਰੂਆਤੀ ਪੜਾਅ ਵਿਚ ਖੇਡਣਾ ਸ਼ੱਕੀ ਹੈ ਤੇ ਮੁੰਬਈ ਲਈ ਉਸਦੀ ਭਰਪਾਈ ਕਰਨਾ ਮੁਸ਼ਕਿਲ ਹੋਵੇਗਾ।
ਮੁੰਬਈ ਦਾ ਨਿਯਮਤ ਕਪਤਾਨ ਹਾਰਦਿਕ ਵੀ ਚੇਨਈ ਦੇ ਖਿਲਾਫ ਹੋਣ ਵਾਲੇ ਮੈਚ ’ਚ ਨਹੀਂ ਖੇਡ ਸਕੇਗਾ। ਉਸ ’ਤੇ ਪਿਛਲੇ ਸਾਲ ਲੀਗ ਪੜਾਅ ਦੇ ਫਾਈਨਲ ਮੈਚ ’ਚ ਹੌਲੀ ਓਵਰ ਗਤੀ ਲਈ ਇਕ ਮੈਚ ਲਈ ਪਾਬੰਦੀ ਲਗਾਈ ਗਈ ਹੈ। ਮੁੰਬਈ ਦੀ ਟੀਮ ਵਿਚ ਹਾਲਾਂਕਿ ਕਈ ਚੰਗੇ ਅਗਵਾਈਕਾਰ ਹਨ ਤੇ ਪਹਿਲੇ ਮੈਚ ਵਿਚ ਉਸਦੀ ਕਮਾਨ ਸੂਰਯਕੁਮਾਰ ਯਾਦਵ ਸੰਭਾਲੇਗਾ ਜਿਹੜਾ ਭਾਰਤੀ ਟੀ-20 ਦਾ ਕਪਤਾਨ ਵੀ ਹੈ। ਚੇਨਈ ਦੀ ਟੀਮ ਵਿਚ ਸਲਾਮੀ ਜੋੜੀ ਨੂੰ ਲੈ ਕੇ ਚੰਗੀ ਮੁਕਾਬਲੇਬਾਜ਼ੀ ਹੈ।
ਇਹ ਵੀ ਪੜ੍ਹੋ :ਸਭ ਤੋਂ ਮਹਿੰਗਾ ਤਲਾਕ! ਇੰਨੀ ਵਿਰਾਟ-ਰੋਹਿਤ ਦੀ ਨੈਟਵਰਥ ਨ੍ਹੀਂ ਜਿੰਨੀ ਇਸ ਪਲੇਅਰ ਨੇ ਪਤਨੀ ਨੂੰ ਦਿੱਤੀ Alimony
ਟੀਮ ਦੇ ਕਪਤਾਨ ਰਿਤੂਰਾਜ ਗਾਇਕਵਾੜ ਦੇ ਨਾਲ ਨਿਊਜ਼ੀਲੈਂਡ ਦੇ ਰਚਿਨ ਰਵਿੰਦਰ ਤੇ ਡੇਵੋਨ ਕਾਨਵੇ ਵਿਚੋਂ ਕਿਸੇ ਇਕ ਦਾ ਪਾਰੀ ਦੀ ਸ਼ੁਰੂਆਤ ਕਰਨਾ ਤੈਅ ਹੈ। ਮੱਧਕ੍ਰਮ ਦੀ ਜ਼ਿੰਮੇਵਾਰੀ ਰਾਹੁਲ ਤ੍ਰਿਪਾਠੀ, ਸ਼ਿਵਮ ਦੂਬੇ, ਦੀਪਕ ਹੁੱਡਾ ਤੇ ਵਿਜੇ ਸ਼ੰਕਰ ਵਰਗੇ ਭਾਰਤੀ ਬੱਲੇਬਾਜ਼ ਸੰਭਾਲਣਗੇ ਜਦਕਿ ਇਸ ਤੋਂ ਬਾਅਦ ਧੋਨੀ ਤੇ ਜਡੇਜਾ ਆਉਣਗੇ। ਚੇਨਈ ਦਾ ਮੁੰਬਈ ਵਿਰੁੱਧ ਹਾਲ ਦਾ ਰਿਕਾਰਡ ਚੰਗਾ ਰਿਹਾ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ 5 ਮੈਚਾਂ ਵਿਚੋਂ 4 ਵਿਚ ਚੇਨਈ ਨੇ ਜਿੱਤ ਦਰਜ ਕੀਤੀ। ਮੁੰਬਈ ਵਿਚ ਪਿਛਲੇ ਸਾਲ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਨੂੰ ਕਪਤਾਨ ਨਿਯੁਕਤ ਸੀ ਪਰ ਤਦ ਉਸਦੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਸੀ। ਮੁੰਬਈ ਦੇ ਟਾਪ ਕ੍ਰਮ ਵਿਚ ਈਸ਼ਾਨ ਕਿਸ਼ਨ ਦੀ ਭਰਪਾਈ ਦੱਖਣੀ ਅਫਰੀਕਾ ਦਾ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਆਨ ਰਿਕੈਲਟਨ ਕਰੇਗਾ ਜਦਕਿ ਇਸ ਤੋਂ ਬਾਅਦ ਸੂਰਯਕੁਮਾਰ ਤੇ ਤਿਲਕ ਵਰਮਾ ਜ਼ਿੰਮੇਵਾਰੀ ਸੰਭਾਲਣਗੇ।
ਮੁੰਬਈ ਦੇ ਤੇਜ਼ ਗੇਂਦਬਾਜ਼ੀ ਹਮਲੇ ਵਿਚ ਟ੍ਰੇਂਟ ਬੋਲਟ, ਦੀਪਕ ਚਾਹਰ ਤੇ ਰੀਸ ਟਾਪਲੇ ਤੇ ਬੁਮਰਾਹ ਵਰਗੇ ਤਜਰਬੇਕਾਰ ਖਿਡਾਰੀ ਸ਼ਾਮਲ ਹਨ ਜਦਕਿ ਕਾਰਬਿਨ ਬਾਸ਼ ਦੀ ਹਾਜ਼ਰੀ ਚੀਜ਼ਾਂ ਨੂੰ ਦਿਲਚਸਪ ਬਣਾਉਂਦੀ ਹੈ। ਮਿਸ਼ੇਲ ਸੈਂਟਨਰ, ਕਰਣ ਸ਼ਰਮਾ ਤੇ ਮੁਜੀਰ ਉਰ ਰਹਿਮਾਨ ’ਤੇ ਮੁੰਬਈ ਦੇ ਸਪਿੰਨ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ-
ਚੇਨਈ ਸੁਪਰ ਕਿੰਗਜ਼- ਰਿਤੂਰਾਜ ਗਾਇਕਵਾੜ (ਕਪਤਾਨ), ਐੱਮ. ਐੱਸ. ਧੋਨੀ (ਵਿਕਟਕੀਪਰ), ਡੇਵੋਨ ਕਾਨਵੇ, ਰਾਹੁਲ ਤ੍ਰਿਪਾਠੀ, ਸ਼ੇਖ ਰਸ਼ੀਦ, ਵੰਸ਼ ਬੇਦੀ (ਵਿਕਟਕੀਪਰ), ਸੀ. ਆਂਦ੍ਰੇ ਸਿਧਾਰਥ, ਰਚਿਨ ਰਵਿੰਦਰ, ਕਮਲੇਸ਼ ਨਾਗਰਕੋਟੀ, ਰਾਮਕ੍ਰਿਸ਼ਣ ਘੋਸ਼, ਰਵਿੰਦਰ ਜਡੇਜਾ, ਸ਼ਿਵਮ ਦੂਬੇ, ਖਲੀਲ ਅਹਿਮਦ, ਨੂਰ ਅਹਿਮਦ, ਮੁਕੇਸ਼ ਚੌਧਰੀ, ਗੁਰਜਪਨੀਤ ਸਿੰਘ, ਨਾਥਨ ਐਲਿਸ, ਸ਼੍ਰੇਅਸ ਗੋਪਾਲ, ਮਥੀਸ਼ਾ ਪਥਿਰਾਨਾ।
ਮੁੰਬਈ ਇੰਡੀਅਨਜ਼- ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਸੂਰਯਕੁਮਾਰ ਯਾਦਵ, ਰੌਬਿਨ ਮਿੰਜ, ਰਿਆਨ ਰਿਕੈਲਟਨ (ਵਿਕਟਕੀਪਰ), ਸ਼੍ਰੀਜੀਤ ਕ੍ਰਿਸ਼ਣਨ (ਵਿਕਟਕੀਪਰ), ਬੇਵੋਨ ਜੈਕਬਸ, ਤਿਲਕ ਵਰਮਾ, ਨਮਨ ਧੀਰ, ਵਿਲ ਜੈਕਸ, ਮਿਸ਼ੇਲ ਸੈਂਟਨਰ, ਰਾਜ ਅੰਗਦ ਬਾਵਾ, ਵਿਗਨੇਸ਼ ਪੁਥੁਰ, ਕਾਰਬਿਨ ਬੁਸ਼, ਟ੍ਰੇਂਟ ਬੋਲਟ, ਕਰਣ ਸ਼ਰਮਾ, ਦੀਪਕ ਚਾਹਰ, ਅਸ਼ਵਿਨੀ ਕੁਮਾਰ, ਰੀਸ ਟੌਪਲੇ, ਵੀ. ਐੱਸ. ਪੇਨਮੇਤਸਾ, ਅਰਜੁਨ ਤੇਂਦੁਲਕਰ, ਮੁਜੀਬ ਉਰ ਰਹਿਮਾਨ, ਜਸਪ੍ਰੀਤ ਬੁਮਰਾਹ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL 2025 : KKR ਖਿਲਾਫ ਕੋਹਲੀ ਨੇ ਰਚਿਆ ਇਤਿਹਾਸ, ਇਹ 'ਵਿਰਾਟ' ਉਪਲੱਬਧੀ ਕੀਤੀ ਆਪਣੇ ਨਾਂ
NEXT STORY