ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ਦੀ ਸ਼ੁਰੂਆਤ 22 ਮਾਰਚ (ਸ਼ਨੀਵਾਰ) ਤੋਂ ਹੋ ਰਹੀ ਹੈ। ਆਈਪੀਐੱਲ 2025 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਲਖਨਊ ਸੁਪਰ ਜਾਇੰਟਸ ( LSG) ਦੀ ਟੈਂਸ਼ਨ ਵੱਧ ਗਈ ਹੈ।
ਇਹ ਵੀ ਪੜ੍ਹੋ : ਸਭ ਤੋਂ ਮਹਿੰਗਾ ਤਲਾਕ! ਇੰਨੀ ਵਿਰਾਟ-ਰੋਹਿਤ ਦੀ ਨੈਟਵਰਥ ਨ੍ਹੀਂ ਜਿੰਨੀ ਇਸ ਪਲੇਅਰ ਨੇ ਪਤਨੀ ਨੂੰ ਦਿੱਤੀ Alimony
ਖ਼ਬਰਾਂ ਮੁਤਾਬਕ ਤੇਜ਼ ਗੇਂਦਬਾਜ਼ ਮੋਹਸਿਨ ਖਾਨ ਪਿੰਨੀ 'ਚ ਖਿਚਾਅ ਦੇ ਚਲਦੇ ਪੂਰੇ ਸੀਜ਼ਨ ਤੋਂ ਬਾਹਰ ਹੋ ਸਕਦੇ ਹਨ। ਹੁਣ ਲਖਨਊ ਸੁਪਰ ਜਾਇੰਟਸ ਮੋਹਸਿਨ ਖਾਨ ਦੀ ਜਗ੍ਹਾ ਆਲਰਾਊਂਡਰ ਸ਼ਾਰਦੁਲ ਠਾਰੁਰ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਸਕਦੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਸ਼ਾਰਦੁਲ ਨੂੰ ਦੱਸ ਦਿੱਤਾ ਗਿਆ ਹੈ ਕਿ ਉਹ ਦਿੱਲੀ ਕੈਪੀਟਲਸ ਦੇ ਖਿਲਾਫ ਟੀਮ ਦੇ ਪਹਿਲੇ ਮੈਚ ਲਈ ਵਿਸ਼ਾਖਾਪਟਨਮ ਜਾਣਗੇ।
ਜ਼ਿਕਰਯੋਗ ਹੈ ਕਿ ਸ਼ਾਰਦੁਲ ਠਾਕੁਰ ਆਈਪੀਐੱਲ 2025 ਦੀ ਮੇਗਾ ਨਿਲਾਮੀ 'ਚ ਅਨਸੋਲਡ ਰਹੇ ਸਨ ਪਰ ਹੁਣ ਉਹ ਆਈਪੀਐੱਲ 2025 'ਚ ਆਪਣਾ ਜਲਵਾ ਬਿਖੇਰਦੇ ਨਜ਼ਰ ਆ ਸਕਦੇ ਹਨ। ਸ਼ਾਰੁਦਲ ਠਾਕੁਰ ਨੇ ਸਾਲ 2015 'ਚ ਪੰਜਾਬ ਕਿੰਗਜ਼ ਦੇ ਨਾਲ ਆਈਪੀਐੱਲ ਡੈਬਿਊ ਕੀਤਾ ਸੀ। ਉਦੋਂ ਤੋਂ ਹੁਣ ਤਕ ਉਨ੍ਹਾਂ ਨੇ 95 ਆਈਪੀਐੱਲ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 94 ਵਿਕਟਾਂ ਲੈਣ ਤੋਂ ਇਲਾਵਾ 307 ਦੌੜਾਂ ਬਣਾਈਆਂ ਹਨ। ਸ਼ਾਰਦੁਲ ਠਾਕੁਰ ਨੇ ਭਾਰਤ ਲਈ 11 ਟੈਸਟ, 47 ਵਨਡੇ ਤੇ 25 ਟੀ20 ਮੁਕਾਬਲੇ ਖੇਡੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 129 ਵਿਕਟਾਂ ਝਟਕਾਉਣ ਤੋਂ ਇਲਾਵਾ 729 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : IPL 2025 'ਚ ਹੋਵੇਗੀ ਗੇਂਦਬਾਜ਼ਾਂ ਦੀ ਬੱਲੇ-ਬੱਲੇ, BCCI ਨੇ ਹਟਾਇਆ ਵੱਡਾ ਬੈਨ
ਦੂਜੇ ਪਾਸੇ ਆਵੇਸ਼ ਖਾਨ ਤੇ ਮਯੰਕ ਯਾਦਵ ਦੀ ਇੰਜਰੀ ਨੇ ਵੀ ਲਖਨਊ ਸੁਪਰ ਜਾਇੰਟਸ ਦੀ ਟੈਂਸ਼ਨ ਵਧਾ ਦਿੱਤੀ ਹੈ। ਆਵੇਸ਼ ਖਾਨ ਗੋਡੇ ਦੀ ਸੱਟ ਤੋਂ ਉਭਰ ਰਹੇ ਹਨ, ਜਦਕਿ ਮਯੰਕ ਨੂੰ ਪਿੱਠ 'ਚ ਖਿਚਾਅ ਦੀ ਸਮੱਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਮੁਹੰਮਦ ਸਿਰਾਜ ਨੂੰ ਡੇਟ ਕਰ ਹੀ ਹੈ ਮਾਹਿਰਾ ਸ਼ਰਮਾ? ਅਦਾਕਾਰਾ ਅਤੇ ਕ੍ਰਿਕਟਰ ਨੇ ਤੋੜੀ ਚੁੱਪੀ
NEXT STORY