ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2026 ਦਾ 19ਵਾਂ ਮੈਚ ਅੱਜ ਲਖਨਊ ਸੁਪਰ ਜਾਇੰਟਸ ( LSG) ਤੇ ਗੁਜਰਾਤ ਟਾਈਟਨਸ (GT) ਵਿਚਾਲੇ ਲਖਨਊ ਦੇ ਇਕਾਨਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਆਖਰੀ ਗੇਂਦ 'ਤੇ ਜਿੱਤ ਕੇ ਮੈਦਾਨ ਵਿੱਚ ਉਤਰ ਰਹੀਆਂ ਹਨ, ਜਿਸ ਕਾਰਨ ਇਹ ਮੈਚ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ। ਲਖਨਊ ਜਿੱਥੇ ਲਗਾਤਾਰ ਤੀਜੀ ਜਿੱਤ ਦੀ ਭਾਲ ਵਿੱਚ ਹੈ, ਉੱਥੇ ਹੀ ਗੁਜਰਾਤ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗਾ।
ਟੀਮਾਂ:
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼, ਏਡਨ ਮਾਰਕਰਮ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਆਯੂਸ਼ ਬਡੋਨੀ, ਨਿਕੋਲਸ ਪੂਰਨ, ਅਬਦੁਲ ਸਮਦ, ਮੁਕੁਲ ਚੌਧਰੀ, ਮੁਹੰਮਦ ਸ਼ੰਮੀ, ਅਵੇਸ਼ ਖਾਨ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ
ਗੁਜਰਾਤ ਟਾਈਟਨਜ਼ (ਪਲੇਇੰਗ ਇਲੈਵਨ): ਸਾਈ ਸੁਦਰਸਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਅਸ਼ੋਕ ਸ਼ਰਮਾ, ਪ੍ਰਸਿੱਧ ਕ੍ਰਿਸ਼ਨਾ
IPL 2026, MI vs RCB: ਆਪਣੇ ਗੜ੍ਹ ’ਚ ਬੈਂਗਲੁਰੂ ਵਿਰੁੱਧ ਜਿੱਤ ਦੀ ਰਾਹ ’ਤੇ ਪਰਤਣ ਉਤਰੇਗੀ ਮੁੰਬਈ
NEXT STORY