ਸਪੋਰਟਸ ਡੈਕਸ : ਅਗਲੇ ਮਹੀਨੇ ਯੂ.ਏ.ਈ. 'ਚ ਆਈ.ਪੀ.ਐਲ. ਦੇ 13ਵੇਂ ਸੀਜ਼ਨ ਦਾ ਅਯੋਜਨ ਹੋਣ ਵਾਲਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ 'ਤੇ ਹਨ। ਇਸ ਲੀਗ ਨੂੰ ਜਿਥੇ ਕਈ ਖਿਡਾਰੀ ਆਪਣੀ ਨੈਸ਼ਨਲ ਟੀਮ 'ਚ ਵਾਪਸੀ ਦਾ ਰਾਸਤਾ ਮੰਨਦਾ ਹੈ ਤਾਂ ਉਥੇ ਹੀ ਨੌਜਵਾਨ ਖਿਡਾਰੀ ਇਸ ਨੂੰ ਇੰਟਰਨੈਸ਼ਨਲ ਤੱਕ ਪਹੁੰਚਣ ਦਾ ਰਾਸਤਾ ਮੰਨਦੇ ਹਨ। ਪਰ ਆਈ.ਪੀ.ਐੱਲ. 'ਚ ਚੋਣ ਨਾ ਕਾਰਨ ਸੁਫ਼ਨਾ ਅਧੂਰਾ ਰਹਿਣ 'ਤੇ ਕਈ ਨੌਜਵਾਨਾਂ ਖਿਡਾਰੀਆਂ ਨੂੰ ਆਪਣਾ ਕਰੀਅਤ ਤਬਾਹ ਹੁੰਦਾ ਨਜ਼ਰ ਆਉਣ ਲੱਗਾ ਹੈ। ਕੁਝ ਅਜਿਹਾ ਹੀ 27 ਸਾਲ ਦੇ ਭਾਰਤੀ ਕ੍ਰਿਕਟਰ ਰਾਧੇਸ਼ਿਆਮ ਤਿਵਾੜੀ (ਕਰਨ ਤਿਵਾੜੀ) ਨਾਲ ਵੀ ਹੋਇਆ, ਜਿਸ ਨੇ ਆਈ.ਪੀ.ਐੱਲ 'ਚ ਨਾ ਖੇਡਣ ਸਕਣ ਕਾਰਨ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋਂ :: ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ
ਪੁਲਸ ਮੁਤਾਬਕ ਕਰਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਉਦੈਪੁਰ 'ਚ ਰਹਿਣ ਵਾਲੇ ਆਪਣੇ ਇਕ ਦੋਸਤ ਨੂੰ ਫੋਨ ਕਰਕੇ ਦੱਸਿਆ ਕਿ ਉਹ ਖ਼ੁਦਕੁਸ਼ੀ ਕਰਨ ਵਾਲਾ ਹੈ। ਕਰਨ ਆਈ.ਪੀ.ਐੱਲ. 'ਚ ਮੌਕਾ ਨਾ ਮਿਲਣ ਕਾਰਨ ਕਾਫ਼ੀ ਪਰੇਸ਼ਾਨ ਸੀ। ਕਰਨ ਦੇ ਦੋਸਤ ਨੇ ਉਸ ਦੀ ਭੈਣ ਨੂੰ ਇਸ ਦੀ ਜਾਣਕਾਰੀ ਦਿੱਤੀ, ਜੋ ਮੁੰਬਈ 'ਚ ਰਹਿੰਦੀ ਸੀ। ਜਦੋਂ ਤੱਕ ਕਰਨ ਦੀ ਭੈਣ ਆਪਣੀ ਮਾਂ ਨੂੰ ਇਸ ਬਾਰੇ ਦੱਸਦੀ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਕਰਨ ਆਪਣੇ ਭਰਾਂ ਅਤੇ ਮਾਂ ਦੇ ਨਾਲ ਮਲਾਡ 'ਚ ਰਹਿੰਦਾ ਸੀ। ਕੋਰੋਨਾ ਵਾਇਰਸ ਕਾਰਨ ਮੈਚ ਰੁਕੇ ਹੋਏ ਸੀ ਅਤੇ ਕਰਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਇਸੇ ਕਾਰਨ ਉਸ ਨੇ ਆਪਣੀ ਜਾਨ ਲੈ ਲਈ।
ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ
ਬਾਇਓ ਬੱਬਲ ਵਿਧੀ ਰਾਹੀਂ ਕਿੰਨੀਆਂ ਕੁ ਕਾਮਯਾਬ ਹੋ ਸਕਦੀਆਂ ਹਨ ਖੇਡਾਂ (ਵੀਡੀਓ)
NEXT STORY