ਅਲ ਰੇਯਾਨ (ਕਤਰ), (ਭਾਸ਼ਾ)- ਅਲੀਰੇਜ਼ਾ ਜਹਾਨਬਖਸ਼ ਦੇ ਆਖਰੀ ਮਿੰਟ ਵਿੱਚ ਕੀਤੇ ਪੈਨਲਟੀ ਗੋਲ ਦੀ ਬਦੌਲਤ ਈਰਾਨ ਨੇ ਸ਼ਨੀਵਾਰ ਨੂੰ ਇੱਥੇ ਏਸ਼ੀਆਈ ਕੱਪ ਵਿੱਚ ਜਾਪਾਨ ਨੂੰ 2-1 ਨਾਲ ਹਰਾ ਕੇ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਈਰਾਨ 2004 ਤੋਂ ਬਾਅਦ ਸਿਰਫ ਦੂਜੀ ਵਾਰ ਟੂਰਨਾਮੈਂਟ ਦੇ ਆਖਰੀ ਚਾਰ ਵਿੱਚ ਪਹੁੰਚਿਆ ਹੈ। ਈਰਾਨ ਸੈਮੀਫਾਈਨਲ ਵਿੱਚ ਟੂਰਨਾਮੈਂਟ ਦੀ ਮੇਜ਼ਬਾਨ ਕਤਰ ਨਾਲ ਭਿੜੇਗਾ, ਜਿਸ ਨੇ ਕੁਆਰਟਰ ਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਖਿਲਾਫ 1-1 ਨਾਲ ਡਰਾਅ ਹੋਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਜਿੱਤ ਦਰਜ ਕੀਤੀ ਸੀ।
ਜਹਾਨਬਖ਼ਸ਼ ਨੇ ਦੂਜੇ ਹਾਫ਼ ਦੇ ਇੰਜਰੀ ਟਾਈਮ ਦੇ ਛੇਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕਰਕੇ ਇਰਾਨ ਦੀ ਜਿੱਤ ਯਕੀਨੀ ਬਣਾਈ। ਈਰਾਨ ਦੀ ਨਜ਼ਰ 1976 ਤੋਂ ਬਾਅਦ ਆਪਣਾ ਪਹਿਲਾ ਤੇ ਕੁਲ ਚੌਥਾ ਏਸ਼ੀਆਈ ਕੱਪ ਖ਼ਿਤਾਬ ਜਿੱਤਣ ਹੈ ਅਤੇ ਕੁੱਲ ਮਿਲਾ ਕੇ ਚੌਥਾ। ਹਿਦੇਮਾਸਾ ਮੋਰੀਤਾ ਨੇ ਪਹਿਲੇ ਹਾਫ 'ਚ ਜਾਪਾਨ ਨੂੰ ਬੜ੍ਹਤ ਦਿਵਾਈ ਪਰ ਮੁਹੰਮਦ ਮੋਹੇਬੀ ਨੇ 55ਵੇਂ ਮਿੰਟ 'ਚ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਦੂਜੇ ਪਾਸੇ ਕਤਰ ਅਤੇ ਉਜ਼ਬੇਕਿਸਤਾਨ ਦਾ ਮੈਚ ਬਹੁਤ ਕਰੀਬੀ ਸੀ। ਹਸਨ ਅਲ ਹਦੋਸ ਨੇ 27ਵੇਂ ਮਿੰਟ ਵਿੱਚ ਮੌਜੂਦਾ ਚੈਂਪੀਅਨ ਕਤਰ ਨੂੰ ਬੜ੍ਹਤ ਦਿਵਾਈ। ਹਾਲਾਂਕਿ ਉਜ਼ਬੇਕਿਸਤਾਨ ਲਈ ਓਡਿਲਜੋਲ ਹੈਮਰੋਬੇਕੋਵ ਨੇ 59ਵੇਂ ਮਿੰਟ 'ਚ ਬਰਾਬਰੀ ਕਰ ਲਈ। ਪੈਨਲਟੀ ਸ਼ੂਟਆਊਟ ਵਿੱਚ ਦੋਵਾਂ ਗੋਲਕੀਪਰਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਪੇਡਰੋ ਮਿਗੁਏਲ ਨੇ ਫੈਸਲਾਕੁੰਨ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਕਤਰ ਦੀ ਜਿੱਤ ਯਕੀਨੀ ਬਣਾਈ।
ਗੇਂਦਬਾਜ਼ੀ 'ਚ ਛਾਪ ਛੱਡਣ 'ਤੇ ਅਸਫਲ ਰਹੇ ਮੁਕੇਸ਼ ਕੁਮਾਰ ਦਾ ਬੁਮਰਾਹ ਨੇ ਇੰਝ ਕੀਤਾ ਬਚਾਅ
NEXT STORY