ਨਵੀਂ ਦਿੱਲੀ : ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਵੀਰਵਾਰ ਨੂੰ ਹੋ ਗਿਆ ਸੀ ਪਰ ਇਸ ਟੀਮ ਵਿਚ ਰਵਿੰਦਰ ਜਡੇਜਾ ਨੂੰ ਬਾਹਰ ਕੀਤਾ ਗਿਆ ਹੈ। ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਨੇ ਟੀਮ ਦਾ ਐਲਾਨ ਕੀਤਾ। ਐਲਾਨ ਤੋਂ ਪਹਿਲਾਂ ਚੋਣਕਾਰਾਂ ਤੋਂ ਇਲਾਵਾ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਾਲ ਵੀ ਗੱਲਬਾਤ ਕੀਤੀ।

ਰਵਿੰਦਰ ਜਡੇਜਾ ਨੂੰ ਵੈਸਟਇੰਡੀਜ਼ ਦੌਰੇ 'ਤੇ ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਇਸ ਤੋਂ ਪਹਿਲਾਂ ਉਹ 2 ਸਾਲ ਤਕ ਟੀ-20 ਟੀਮ 'ਚੋਂ ਬਾਹਰ ਰਹੇ ਸੀ ਪਰ ਹੁਣ ਜਡੇਜਾ ਨੂੰ ਫਿਰ ਤੋਂ ਟੀ-20 ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਟੀ-20 ਟੀਮ ਵਿਚ ਯੁਜਵੇਂਦਰ ਚਾਹਲ ਦੀ ਵਾਪਸੀ ਹੋਈ ਹੈ। ਮੌਜੂਦਾ ਸਮੇਂ ਜਡੇਜਾ ਆਪਣੇ ਕਰੀਅਰ ਦੀ ਬਿਹਤਰੀਨ ਫਾਰਮ ਵਿਚ ਚਲ ਰਹੇ ਹਨ। ਉਹ ਸਿਰਫ ਗੇਂਦਬਾਜ਼ੀ ਹੀ ਨਹੀਂ ਬੱਲੇਬਾਜ਼ੀ ਅਤੇ ਆਪਣੀ ਸ਼ਾਨਦਾਰ ਫੀਲਡਿੰਗ ਨਾਲ ਵੀ ਕਮਾਲ ਦਿਖਾ ਰਹੇ ਹਨ। ਇਸ 'ਤੇ ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਇਰਫਾਨ ਪਠਾਨ ਸਵਾਲ ਚੁੱਕੇ ਹਨ।
ਇਰਫਾਨ ਨੇ ਟਵੀਟ ਕਰ ਲਿਖਿਆ, ''ਬੰਗਲਾਦੇਸ਼ ਖਿਲਾਫ ਟੀ-20 ਵਿਚ ਰਵਿੰਦਰ ਜਡੇਜਾ ਨੂੰ ਨਹੀਂ ਦੇਖ ਕੇ ਮੈਂ ਹੈਰਾਨ ਹਾਂ। ਉਹ ਇਸ ਸਮੇਂ ਆਪਣੇ ਕਰੀਅਰ ਦੀ ਸਭ ਤੋਂ ਬਿਹਤਰੀਨ ਬੱਲੇਬਾਜ਼ੀ ਕਰ ਰਹੇ ਹਨ।'' ਦੱਸ ਦਈਏ ਕਿ ਜਡੇਜਾ ਅਤੇ ਕਰੁਣਾਲ ਪੰਡਯਾ ਦੋਵਂ ਹੇਠਲੇ ਕ੍ਰਮ 'ਤੇ ਬੱਲੇਬਾਜ਼ੀ ਕਰਨ ਦੇ ਨਾਲ ਨਾਲ ਖੱਬੇ ਹੱਥ ਨਾਲ ਸਪਿਨ ਗੇਂਦਬਾਜ਼ੀ ਕਰਦੇ ਹਨ। ਪੰਡਯਾ ਨੇ ਡੈਬਿਊ ਦੇ ਬਾਅਦ ਤੋਂ ਹੀ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਜਦਕਿ ਜਡੇਜਾ ਨੇ ਵਾਪਸੀ ਤੋਂ ਬਾਅਦ 4 ਮੈਚ ਖੇਡੇ ਜਿਸ ਵਿਚ ਉਹ ਸਿਰਫ 2 ਵਿਕਟਾਂ ਹੀ ਹਾਸਲ ਕਰ ਸਕੇ।
ਪੰਜਾਬ ਹਾਕੀ ਟੀਮ ਅੰਡਰ-17 ਅਤੇ ਅੰਡਰ-21 ਚੋਣ ਟ੍ਰਾਇਲ 30 ਅਕਤੂਬਰ ਨੂੰ
NEXT STORY