ਨਵੀਂ ਦਿੱਲੀ — ਭਾਰਤ ਦੀ ਸਟਾਰ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਇਨ੍ਹਾਂ ਦਿਨਾਂ 'ਚ ਸੁਰਖੀਆਂ 'ਚ ਬਣੀ ਹੋਈ ਹੈ। ਉਨ੍ਹਾਂ ਦਾ ਸੁਰਖੀਆਂ 'ਚ ਆਉਣ ਦਾ ਕਾਰਨ ਬਣਿਆ ਹੈ ਆਲੀਆ ਭੱਟ ਦੀ ਆਗਾਮੀ ਫਿਲਮ 'ਰਾਜੀ'। ਸੋਸ਼ਲ ਮੀਡੀਆ 'ਤੇ ਅਜਿਹੀ ਪ੍ਰੀਕਿਰਿਆਵਾਂ ਆਉਣ ਲੱਗੀਆਂ ਹਨ ਕਿ 'ਰਾਜੀ' ਫਿਲਮ ਦੀ ਕਹਾਣੀ ਸਾਨੀਆ ਮਿਰਜ਼ਾ ਨਾਲ ਜੁੜੀ ਹੈ, ਪਰ ਸਾਨੀਆਂ ਨੇ ਇਨ੍ਹਾਂ ਗੱਲਾਂ 'ਤੇ ਚੁੱਪੀ ਤੋੜਦੇ ਹੋਏ ਆਫੀਸ਼ੀਅਲ ਟਵਿੱਟਰ ਅਕਉਂਟ 'ਤੇ ਜਵਾਬ ਦਿੱਤਾ ਹੈ।
ਇਕ ਯੂਜ਼ਰ ਨੇ ਟਵੀਟ ਕੀਤਾ ਸੀ ਕਿ ਆਲੀਆ ਭੱਟ ਦੀ ਫਿਲਮ ਰਾਜੀ ਦੀ ਕਹਾਣੀ ਇਕ ਅਜਿਹੀ ਭਾਰਤੀ ਲੜਕੀ ਦੀ ਹੈ ਜਿਸ ਦਾ ਵਿਆਹ ਇਕ ਪਾਕਿਸਤਾਨੀ ਲੜਕੇ ਨਾਲ ਹੋ ਜਾਂਦਾ ਹੈ, ਪਰ ਫਿਰ ਵੀ ਉਹ ਭਾਰਤ ਲਈ ਹੀ ਕੰਮ ਕਰਦੀ ਹੈ। ਕਿਹਾ ਜਾਂਦਾ ਹੈ ਕਿ ਫਿਲਮ ਸਾਨੀਆ ਮਿਰਜ਼ਾ ਦੀ ਬਾਇਓਗ੍ਰਾਫੀ ਹੈ। ਹੈਸ਼ਟੈਗ ਰਾਜੀ ਟ੍ਰੈਲਰ। ਉੱਥੇ ਹੀ ਸਾਨੀਆ ਨੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, 'ਉਮਮਮ, ਮੈਨੂੰ ਲੱਗਦਾ ਹੈ ਕਿ ਨਹੀਂ'।
ਦੱਸ ਦਈਏ ਕਿ ਆਲੀਆ ਦੀ ਫਿਲਮ ਰਾਜੀ ਦਾ ਟ੍ਰੈਲਰ ਮੰਗਲਵਾਰ ਨੂੰ ਰਿਲੀਜ਼ ਕੀਤਾ ਗਿਆ। ਲੋਕਾਂ ਨੇ ਉਸ ਨੂੰ ਖੂਬ ਪਸੰਦ ਕੀਤਾ, ਜਿਸ ਤੋਂ ਬਾਅਦ ਫਿਲਮ ਦਾ ਟ੍ਰੈਲਰ ਯੂਟਿਊਬ 'ਤੇ ਟ੍ਰੇਂਡ ਕਰਨ ਲੱਗਾ।
CWG : ਸੁਸ਼ੀਲ ਕੁਮਾਰ ਨੇ ਦਿਵਾਇਆ ਭਾਰਤ ਨੂੰ ਗੋਲਡ, ਅਫਰੀਕੀ ਰੈਸਲਰ ਨੂੰ ਦਿੱਤੀ ਮਾਤ
NEXT STORY