ਸਪੋਰਟਸ ਡੈਸਕ- ਸੋਸ਼ਲ ਮੀਡੀਆ 'ਤੇ ਇਕ ਅਪਡੇਟ ਇਸ ਦਾਅਵੇ ਨਾਲ ਵਾਇਰਲ ਹੋ ਰਹੀ ਹੈ ਕਿ ਸਰਕਾਰ ਸਾਬਕਾ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਸਨਮਾਨ ਵਿੱਚ ਕਰੰਸੀ ਜਾਰੀ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ RBI ਯਾਨੀ ਰਿਜ਼ਰਵ ਬੈਂਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ, 'ਆਰਬੀਆਈ ਮਹਿੰਦਰ ਸਿੰਘ ਧੋਨੀ ਦੇ ਸਨਮਾਨ ਵਿੱਚ 7 ਰੁਪਏ ਦਾ ਨਵਾਂ ਸਿੱਕਾ ਜਾਰੀ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖੇਡੇਗਾ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਬਾਹਰ
ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਤੱਥਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਾਇਰਲ ਦਾਅਵਾ ਝੂਠਾ ਹੈ ਤੇ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਅਧਿਕਾਰਤ ਹੈਂਡਲ 'ਤੇ ਪੋਸਟ ਕੀਤਾ ਗਿਆ, 'ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇੱਕ ਤਸਵੀਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਕ੍ਰਿਕਟ ਵਿੱਚ ਮਹਿੰਦਰ ਸਿੰਘ ਧੋਨੀ ਦੇ ਯੋਗਦਾਨ ਲਈ ਉਨ੍ਹਾਂ ਦੇ ਸਨਮਾਨ ਵਿੱਚ 7 ਰੁਪਏ ਦਾ ਨਵਾਂ ਸਿੱਕਾ ਜਾਰੀ ਕੀਤਾ ਜਾਵੇਗਾ।' ਫੋਟੋ ਰਾਹੀਂ ਕੀਤਾ ਜਾ ਰਿਹਾ ਇਹ ਦਾਅਵਾ ਝੂਠਾ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ, 'ਆਰਥਿਕ ਮਾਮਲਿਆਂ ਦੇ ਵਿਭਾਗ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।'
ਧੋਨੀ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿਚੋਂ ਇਕ ਮੰਨੇ ਜਾਂਦੇ ਹਨ। ਧੋਨੀ ਨੇ 2007 ਵਿੱਚ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਜਿੱਤ ਦਿਵਾਈ ਸੀ। ਇਸ ਤੋਂ ਬਾਅਦ, ਸਾਲ 2011 ਵਿੱਚ, ਉਸਦੀ ਕਪਤਾਨੀ ਵਿੱਚ ਭਾਰਤ ਵਨਡੇ ਵਿਸ਼ਵ ਚੈਂਪੀਅਨ ਬਣਿਆ। ਧੋਨੀ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਉਹ ਆਈਪੀਐਲ ਵਿੱਚ ਖੇਡਣਾ ਜਾਰੀ ਰੱਖਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 90 ਟੈਸਟ ਖੇਡੇ ਤੇ 4876 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਸਦੇ ਖਾਤੇ ਵਿੱਚ 350 ਵਨਡੇ ਮੈਚਾਂ ਵਿੱਚ 10 ਹਜ਼ਾਰ 773 ਦੌੜਾਂ ਹਨ। ਧੋਨੀ ਨੇ 98 ਟੀ-20 ਮੈਚਾਂ ਵਿੱਚ 1617 ਦੌੜਾਂ ਬਣਾਈਆਂ ਹਨ। ਉਸਨੇ ਹੁਣ ਤੱਕ 264 ਆਈਪੀਐਲ ਮੈਚ ਖੇਡੇ ਹਨ ਅਤੇ 5243 ਦੌੜਾਂ ਬਣਾਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦਾ ਹੈ ਇਹ ਧਾਕੜ ਕ੍ਰਿਕਟਰ, ਕੁਝ ਸਾਲ ਪਹਿਲਾਂ ਹੀ ਲਿਆ ਸੰਨਿਆਸ
NEXT STORY