ਨਵੀਂ ਦਿੱਲੀ- ਹੈਦਰਾਬਾਦ ਐੱਫ. ਸੀ. ਨੇ ਸ਼ੁਰੂ 'ਚ ਪਿਛੜਨ ਤੋਂ ਬਾਅਦ ਅਰਿਡੇਨ ਸਾਂਟਾਨਾ ਦੇ ਇਕ ਮਿੰਟ ਅੰਦਰ ਕੀਤੇ ਗਏ 2 ਗੋਲ ਦੀ ਮਦਦ ਨਾਲ ਸ਼ਾਨਦਾਰ ਵਾਪਸੀ ਕਰਕੇ ਮੰਗਲਵਾਰ ਨੂੰ ਇੱਥੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) 'ਚ ਐੱਸ. ਸੀ. ਈਸਟ ਬੰਗਾਲ ਨੂੰ 3-2 ਨਾਲ ਹਰਾਇਆ। ਇਸ ਜਿੱਤ ਨਾਲ ਹੈਦਰਾਬਾਦ 11 ਟੀਮਾਂ ਦੀ ਸੂਚੀ 'ਚ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਸਦੇ ਹੁਣ 9 ਅੰਕ ਹੋ ਗਏ ਹਨ। ਈਸਟ ਬੰਗਾਲ ਦੀ ਇਹ ਚੌਥੀ ਹਾਰ ਹੈ ਤੇ ਉਹ ਇਕ ਅੰਕ ਦੇ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਬਣਿਆ ਹੋਇਆ ਹੈ।
ਈਸਟ ਬੰਗਾਲ ਨੇ 26ਵੇਂ ਮਿੰਟ 'ਚ ਜੈਕਵੇਸ ਮੈਗਹੋਮਾ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾਈ। ਇਸ ਤਰ੍ਹਾਂ ਮੈਗਹੋਮਾ ਆਈ. ਐੱਸ. ਐੱਲ. 'ਚ ਈਸਟ ਬੰਗਾਲ ਲਈ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਇੰਜੁਰੀ ਟਾਈਮ 'ਚ ਹੈਦਰਾਬਾਦ ਨੂੰ ਪੈਨਲਟੀ ਮਿਲਿਆ ਪਰ ਕਪਤਾਨ ਸਾਂਟਾਨਾ ਗੋਲ ਨਹੀਂ ਕਰ ਸਕੇ। ਸਾਂਟਾਨਾ ਨੇ 56ਵੇਂ ਮਿੰਟ 'ਚ ਗੋਲ ਕਰਦੇ ਹੋਏ ਸਕੋਰ ਬਰਾਬਰ ਕਰ ਦਿੱਤਾ।
ਸਾਂਟਾਨਾ ਦੇ ਇਸਦੇ ਨਾਲ ਹੀ ਇਕ ਹੋਰ ਗੋਲ ਕਰਕੇ ਹੈਦਰਾਬਾਦ ਨੂੰ 2-1 ਨਾਲ ਅੱਗੇ ਕਰ ਦਿੱਤਾ। ਸਾਂਟਾਨਾ ਨੇ ਇਸ ਸੈਸ਼ਨ 'ਚ ਆਪਣਾ ਚੌਥਾ ਗੋਲ ਕੀਤਾ। ਹੈਦਰਾਬਾਦ ਵਲੋਂ ਤੀਜਾ ਗੋਲ ਹਾਲੀਚਰਣ ਨਾਰਜੋ ਨੇ 68ਵੇਂ ਮਿੰਟ 'ਚ ਕੀਤਾ। ਈਸਟ ਬੰਗਾਲ ਦੇ ਮੈਗਹੋਮਾ ਨੇ 81ਵੇਂ ਮਿੰਟ 'ਚ ਆਪਣਾ ਦੂਜਾ ਗੋਲ ਕਰਦੇ ਹੋਏ ਸਕੋਰ 2-3 ਕਰ ਦਿੱਤਾ ਪਰ ਇਸ ਹਾਰ ਦਾ ਅੰਤਰ ਹੀ ਘੱਟ ਹੋਇਆ।
ਨੋਟ- ISL : ਹੈਦਰਾਬਾਦ ਨੇ ਈਸਟ ਬੰਗਾਲ ਨੂੰ 3-2 ਨਾਲ ਹਰਾਇਆ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਟਾਟਾ ਸਟੀਲ ਟੂਰ ਚੈਂਪੀਅਨਸ਼ਿਪ : ਲਾਹਿੜੀ, ਚੌਰਸੀਆ, ਭੁੱਲਰ, ਰੰਧਾਵਾ ਪੇਸ਼ ਕਰਨਗੇ ਚੁਣੌਤੀ
NEXT STORY