ਸਿਡਨੀ (ਬਿਊਰੋ)— ਰਾਸ਼ਟਰੀ ਚੈਂਪੀਅਨ ਅਨੀਸ਼ ਭਨਵਾਲਾ ਨੇ ਇਥੇ ਚੱਲ ਰਹੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪੁਰਸ਼ 25 ਮੀ. ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਚੀਨ ਦੇ ਨਿਸ਼ਾਨੇਬਾਜ਼ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ।
ਅਨੀਸ਼ ਨੇ ਚੀਨ ਦੇ ਝਿਪੇਂਗ ਚੇਂਗ ਨੂੰ 40 ਸ਼ਾਟ ਦੇ ਫਾਈਨਲ 'ਚ 29-27 ਨਾਲ ਹਰਾਇਆ। ਅਨੀਸ਼ ਨੇ ਇਸ ਸਾਲ ਜਨਵਰੀ ਵਿਚ ਰਾਸ਼ਟਰੀ ਟਰਾਇਲਜ਼ ਵਿਚ ਇਸ ਪ੍ਰਤੀਯੋਗਿਤਾ 'ਚ 37 ਦਾ ਸਕੋਰ ਕਰ ਕੇ ਵਿਸ਼ਵ ਰਿਕਾਰਡ ਤੋੜਿਆ ਸੀ, ਹਾਲਾਂਕਿ ਰਾਸ਼ਟਰੀ ਟਰਾਇਲਜ਼ ਵਿਚ ਵਿਸ਼ਵ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਉਸ ਨੇ 585 ਦੇ ਸਕੋਰ ਨਾਲ ਕੁਆਲੀਫਿਕੇਸ਼ਨ 'ਚ ਟਾਪ ਕੀਤਾ, ਜਦਕਿ ਦੂਜੇ ਸਥਾਨ 'ਤੇ ਰਹੇ ਚੀਨ ਦੇ ਜੂਈਮਿੰਗ ਝਾਂਗ ਦਾ ਸਕੋਰ 579 ਰਿਹਾ।
ਫਾਈਨਲ 'ਚ ਅਨੀਸ਼ ਤੇ ਝਿਪੇਂਗ ਵਿਚਾਲੇ ਸਖਤ ਮੁਕਾਬਲਾ ਹੋਇਆ। ਹਰਿਆਣਾ ਦੇ ਨੌਜਵਾਨ ਨਿਸ਼ਾਨੇਬਾਜ਼ ਨੇ ਦੂਜੀ ਸੀਰੀਜ਼ ਤੋਂ ਬਾਅਦ 9-8 ਦੀ ਬੜ੍ਹਤ ਬਣਾਈ ਤੇ ਝਿਪੇਂਗ ਤੋਂ ਦੋ ਅੰਕਾਂ ਦੀ ਬੜ੍ਹਤ ਲਗਾਤਾਰ ਬਣਾਈ ਰੱਖੀ ਤੇ ਆਪਣਾ ਪਹਿਲਾ ਜੂਨੀਅਰ ਵਿਸ਼ਵ ਕੱਪ ਸੋਨ ਤਮਗਾ ਜਿੱਤ ਲਿਆ। ਅਨੀਸ਼ ਨੇ ਅਨਹਦ ਜਵਾਂਡਾ ਤੇ ਆਦਰਸ਼ ਸਿੰਘ ਨਾਲ ਟੀਮ ਚਾਂਦੀ ਜਿੱਤੀ। ਭਾਰਤੀ ਟੀਮ ਦਾ ਸਕੋਰ 1714 ਰਿਹਾ, ਜਦਕਿ ਸੋਨ ਤਮਗਾ ਜੇਤੂ ਚੀਨ ਦਾ ਸਕੋਰ 1733 ਰਿਹਾ।
ਅਨਹਦ ਤੇ ਇਕ ਹੋਰ ਭਾਰਤੀ ਰਾਜਕੰਵਰ ਸਿੰਘ ਸੰਧੂ ਨਿੱਜੀ ਤੌਰ 'ਤੇ ਫਾਈਨਲ ਵਿਚ ਪਹੁੰਚੇ ਤੇ ਕ੍ਰਮਵਾਰ ਚੌਥੇ ਤੇ ਛੇਵੇਂ ਸਥਾਨ 'ਤੇ ਰਹੇ। ਭਾਰਤ 6 ਸੋਨ, 3 ਚਾਂਦੀ ਤੇ 6 ਕਾਂਸੀ ਤਮਗਿਆਂ ਨਾਲ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਹੈ।
ਸਹਿਵਾਗ ਬੋਲੇ- ਜੇਕਰ ਭਾਰਤ ਅਜਿਹਾ ਕਰੇ, ਤਾਂ ਜਿੱਤ ਸਕਦੈ 2019 ਕ੍ਰਿਕਟ ਵਰਲਡ ਕੱਪ
NEXT STORY