ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਰਾਸ਼ਟਰੀ ਜੂਨੀਅਰ ਮੁੱਖ ਚੋਣਕਾਰ ਸੋਹੇਲ ਤਨਵੀਰ ਨੂੰ ਅਮਰੀਕਾ ਵਿਚ ਚੱਲ ਰਹੀ ਟੀ-20 ਲੀਗ ਵਿਚ ਖੇਡਣ ਦੀ ਮਨਜ਼ੂਰੀ ਦੇਣ ਦੇ ਫੈਸਲੇ ਦੀ ਕਾਫੀ ਆਲੋਚਨਾ ਹੋ ਰਹੀ ਹੈ, ਜਿਸ ਨਾਲ ਹਿੱਤਾਂ ਦੇ ਟਕਰਾਅ ਦੇ ਸਵਾਲ ਵੀ ਉੱਠ ਰਹੇ ਹਨ। ਤਨਵੀਰ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਟੀਮ ਲਈ ਪਾਕਿਸਤਾਨ ਦੀ ਨੌਜਵਾਨ ਟੀਮ ਦਾ ਐਲਾਨ ਕਰਨ ਦੇ ਤੁਰੰਤ ਬਾਅਦ ਅਮਰੀਕਨ ਪ੍ਰੀਮੀਅਰ ਲੀਗ (ਏ. ਪੀ. ਐੱਲ.) ਵਿਚ ਖੇਡਣ ਚਲਾ ਗਿਆ।
ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਤਨਵੀਰ ਨੂੰ ਰਾਸ਼ਟਰੀ ਜੂਨੀਅਰ ਚੋਣਕਾਰ ਨਿਯੁਕਤ ਕਰਦੇ ਸਮੇਂ ਹੀ ਲੀਗ ਵਿਚ ਖੇਡਣ ਦੀ ਮਨਜ਼ੂਰੀ ਦਿੱਤੀ ਗਈ ਸੀ। ਪਾਕਿਸਤਾਨ ਵਿਚ ਸੀਨੀਅਰ ਤੇ ਜੂਨੀਅਰ ਮੁੱਖ ਚੋਣਕਾਰ ਤੇ ਰਾਸ਼ਟਰੀ ਚੋਣਕਾਰ ਦੇ ਅਹੁਦੇ ’ਤੇ ਤਨਖਾਹ ਦਿੱਤੀ ਜਾਂਦੀ ਹੈ। ਤਨਵੀਰ ਏ. ਪੀ. ਐੱਲ. ਵਿਚ ਪ੍ਰੀਮੀਅਰ ਪਾਕਸ ਵਲੋਂ ਖੇਡ ਰਿਹਾ ਹੈ ਤੇ ਲੀਗ ਨੂੰ ਅਜੇ ਅਮਰੀਕੀ ਕ੍ਰਿਕਟ ਪ੍ਰੀਸ਼ਦ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਇਸ ਪੂਰੇ ਮਾਮਲੇ ਨੇ ਸੀਨੀਅਰ ਮੁੱਖ ਚੋਣਕਾਰ ਵਹਾਬ ਰਿਆਜ਼ ਨੂੰ ਫੋਕਸ ਵਿਚ ਲਿਆ ਦਿੱਤਾ ਹੈ ਕਿਉਂਕਿ ਉਹ ਅਗਲੇ ਸਾਲ ਫਰਵਰੀ ਤੇ ਮਾਰਚ ਵਿਚ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਖੇਡਣ ਲਈ ਤਿਆਰ ਹੈ। ਇਹ ਮੁਹੰਮਦ ਹਫੀਜ਼ ਦੇ ਮਾਮਲੇ ਤੋਂ ਬਿਲਕੁਲ ਉਲਟ ਹੈ। ਹਫੀਜ਼ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੱਖ-ਵੱਖ ਟੀ-20 ਲੀਗ ਵਿਚ ਖੇਡ ਰਿਹਾ ਸੀ ਤੇ ਪਾਕਿਸਤਾਨ ਟੀਮ ਦਾ ਨਿਰਦੇਸ਼ਕ ਬਣਨ ਤੋਂ ਬਾਅਦ ਉਸ ਨੇ ਐਲਾਨ ਕੀਤਾ ਕਿ ਉਹ ਸਿਰਫ ਆਪਣੀ ਨੌਕਰੀ ’ਤੇ ਹੀ ਧਿਆਨ ਲਗਾਏਗਾ।
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਦਿਲਚਸਪ ਗੱਲ ਹੈ ਕਿ ਕੁਝ ਸਮੇਂ ਪਹਿਲਾਂ ਪੀ. ਸੀ. ਬੀ. ਨੇ ਇੰਜਮਾਮ ਉਲ ਹੱਕ ਨੂੰ ‘ਹਿੱਤਾਂ ਦੇ ਟਕਰਾਅ’ ਦੇ ਮੁੱਦੇ ’ਤੇ ਮੁੱਖ ਚੋਣਕਾਰ ਦੇ ਅਹੁਦੇ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਸੀ। ਇੰਜਮਾਮ ਨੇ ਤਦ ਆਪਣਾ ਅਸਤੀਫਾ ਦੇ ਦਿੱਤਾ ਸੀ ਜਦੋਂ ਸਾਹਮਣੇ ਆਇਆ ਕਿ ਉਹ ਮੁਹੰਮਦ ਰਿਜ਼ਵਾਨ ਤੇ ਇਕ ਹੋਰ ਮਸ਼ਹੂਰ ਖਿਡਾਰੀ ਦੇ ਏਜੰਟ ਤਲੱਹਾ ਰਹਿਮਾਨ ਦੀ ਖੇਡ ਪ੍ਰਬੰਧਨ ਕੰਪਨੀ ਵਿਚ ਹਿੱਸੇਦਾਰ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲੜੀ ਜਿੱਤਣ ਦੇ ਬਾਵਜੂਦ ਹੀਲੀ ਦੀ ਯੋਜਨਾ ਟਰਨਿੰਗ ਪਿੱਚ ਲਈ ਤਿਆਰੀ ਕਰਨ ’ਤੇ
NEXT STORY