ਕੋਲਕਾਤਾ— ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਚੋਟੀ ਦੇ ਕੈਰੇਬੀਆਈ ਖਿਡਾਰੀਆਂ ਦੀ ਦੇਸ਼ ਵਲੋਂ ਖੇਡਣ ਵਿਚ ਦਿਲਚਸਪੀ ਨਹੀਂ ਹੈ।
ਕ੍ਰਿਸ ਗੇਲ, ਆਂਦ੍ਰੇ ਰਸੇਲ ਤੇ ਸੁਨੀਲ ਨਾਰਾਇਣ ਵਰਗੇ ਖਿਡਾਰੀਆਂ ਤੋਂ ਬਿਨਾਂ ਭਾਰਤ ਆਈ ਵੈਸਟਇੰਡੀਜ਼ ਦੀ ਵਿਸ਼ਵ ਟੀ-20 ਚੈਂਪੀਅਨ ਟੀਮ ਨੂੰ ਐਤਵਾਰ ਈਡਨ ਗਾਰਡਨ ਵਿਚ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਖਿਡਾਰੀ ਸੱਟਾਂ ਜਾਂ ਫਿਰ 'ਨਿੱਜੀ ਸਮੱਸਿਅਵਾਂ' ਕਾਰਨ ਨਹੀਂ ਖੇਡ ਰਹੇ। ਇਨ੍ਹਾਂ ਨਿੱਜੀ ਸਮੱਸਿਆਵਾਂ ਵਿਚ ਕ੍ਰਿਕਟ ਬੋਰਡ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ਦੀ ਅਹਿਮ ਭੂਮਿਕਾ ਹੈ। ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਹੂਪਰ ਨੇ ਇਥੇ ਪਹਿਲੇ ਟੀ-20 ਦੌਰਾਨ ਕਿਹਾ, ''ਇਹ ਸਪੱਸ਼ਟ ਹੈ ਕਿ ਉਨ੍ਹਾਂ ਦੀ ਵੈਸਟਇੰਡੀਜ਼ ਵਲੋਂ ਖੇਡਣ ਵਿਚ ਦਿਲਚਸਪੀ ਨਹੀਂ ਹੈ ਤੇ ਇਹ ਸ਼ਰਮਨਾਕ ਹੈ।''
T20 : ਭਾਰਤ ਨੇ ਵਿੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ, ਜਿੱਤੀ ਸੀਰੀਜ਼
NEXT STORY