ਨਵੀਂ ਦਿੱਲੀ— ਕ੍ਰਿਕਟ 'ਚ ਕਈ ਇਸ ਤਰ੍ਹਾਂ ਦੇ ਖਿਡਾਰੀ ਵੀ ਹਨ ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ-ਗੇਂਦਬਾਜ਼ ਜਾ ਬਤੌਰ ਆਲਰਾਊਂਡਰ ਦੁਨਾ 'ਚ ਦੁਨੀਆ 'ਚ ਪਹਿਚਾਨ ਬਣਾਈ ਹੈ। ਕੁਝ ਇਸ ਤਰ੍ਹਾਂ ਦੇ ਖਿਡਾਰੀ ਵੀ ਹਨ ਜਿਨ੍ਹਾਂ ਦੀ ਬੱਲੇਬਾਜ਼ੀ-ਗੇਂਦਬਾਜ਼ੀ ਪੂਰੀ ਤਰ੍ਹਾਂ ਖਰਾਬ ਹੈ। ਇਸ ਲਿਸਟ 'ਚ ਵੈਸਟ ਇੰਡੀਜ਼ ਦੇ ਕਰਟਨੀ ਵਾਲਸ਼, ਭਾਰਰ ਦੇ .ਬੀ. ਐੱਸ. ਚੰਦਰਸ਼ੇਖਰ ਅਤੇ ਨਰਿੰਦਰ ਹਿਰਵਾਨੀ ਦਾ ਨਾਂ ਆਉਦਾ ਹੈ। ਇਨ੍ਹਾਂ ਦੀ ਬੱਲੇਬਾਜ਼ ਬੇਹੱਦ ਖਰਾਬ ਰਹੀ ਹੈ। ਪਰ ਇਸ਼ ਸੂਚੀ 'ਚ ਸਭ ਤੋਂ ਉੱਪਰ ਨਾਂ ਹੈ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕ੍ਰਿਸ ਮਾਰਟਿਨ ਦਾ ਹੈ।
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਰਟਿਨ ਇਕ ਸ਼ਾਨਦਾਰ ਗੇਂਦਬਾਜ਼ ਸੀ, ਪਰ ਉਹ ਆਪਣੀ ਬੱਲੇਬਾਜ਼ ਦੇ ਲਈ ਖਰਾਬ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਸਾਬਤ ਹੋਇਆ। ਉਸ ਨੇ ਆਪਣੇ 13 ਸਾਲ ਦੇ ਲੰਬੇ ਕਰੀਅਰ 'ਚ 71 ਮੈਚ ਖੇਡੇ.। ਇਸ 'ਚ ਉਸ ਨੇ 104 ਵਾਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ 'ਚ 52 ਵਾਰ ਉਹ ਨਾਬਾਦ ਰਿਹਾ। ਉਸ ਨੇ ਟੈਸਟ ਕਰੀਅਰ 'ਚ 2.36 ਦੀ ਔਸਤ ਨਾਲ ਸਿਰਫ 123 ਦੌੜਾਂ ਹੀ ਬਣਾਈਆਂ। ਮਾਰਟਿਨ ਦਾ ਜ਼ਿਆਦਾਤਰ ਸਕੋਰ 12 ਹੈ ਜੋ2 ਉਸ ਨੇ ਬੰਗਲਾਦੇਸ਼ ਖਿਲਾਫ ਬਣਾਏ ਹਨ।
ਆਪਣੇ ਕਰੀਅਰ 'ਚ ਮਾਰਟਿਨ ਨੇ 36 ਵਾਰ ਜੀਰੋ 'ਤੇ ਆਊਟ ਹੋਇਆ ਹੈ। 38 ਸਾਲ ਦੇ ਮਾਰਟਿਨ ਨੇ ਗੇਂਦਬਾਜ਼ 'ਚ 233 ਟੈਸਟ ਵਿਕਟ ਹਾਸਲ ਕੀਤੀਆਂ ਅਤੇ ਉਹ ਟੈਸਟ ਇਤਿਹਾਸ 'ਚ ਨਿਊਜੀਲੈਂਡ ਦੇ ਤੀਜੇ ਸਭ ਤੋਂ ਸਫਲ ਗੇਂਦਬਾਜ਼ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਪਾਪਾ ਬਣਨ ਜਾ ਰਹੇ ਉਥੱਪਾ ਨੇ ਆਪਣੀ ਗਰਭਵਤੀ ਪਤਨੀ ਬਾਰੇ ਕਿਹਾ ਕੁਝ ਅਜਿਹਾ
NEXT STORY