ਅਹਿਮਦਾਬਾਦ- ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਕਿਹਾ ਕਿ ਭਾਰਤ ਵਿਰੁੱਧ ਚੌਥੇ ਟੀ-20 ਕੌਮਾਂਤਰੀ ਮੈਚ ਦੀ ਤਰ੍ਹਾਂ ਨੇੜਲੇ ਮੈਚਾਂ ਨਾਲ ਉਨ੍ਹਾਂ ਨੂੰ ਵਿਸ਼ਵ ਕੱਪ ਦੀਆਂ ਬਿਹਤਰੀਨ ਤਿਆਰੀਆਂ ਵਿਚ ਮਦਦ ਮਿਲੇਗੀ ਕਿਉਂਕਿ ਉਹ ਦਬਾਅ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ
ਇਯੋਨ ਮੋਰਗਨ ਦੀ ਅਗਵਾਈ ਵਾਲੀ ਟੀਮ 5 ਮੈਚਾਂ ਦੀ ਲੜੀ ਵਿਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਵਿਚ ਸੀ ਪਰ ਉਸ ਨੂੰ ਆਖਿਰ ਵਿਚ ਭਾਰਤ ਤੋਂ 8 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਸ਼ਨੀਵਾਰ ਨੂੰ ਹੋਣ ਵਾਲਾ ਪੰਜਵਾਂ ਮੈਚ ਫਾਈਨਲ ਵਰਗਾ ਬਣ ਗਿਆ ਹੈ। ਸਟੋਕਸ ਨੇ ਕਿਹਾ,‘‘ਜੋ ਵੀ ਇਹ ਮੈਚ ਜਿੱਤੇਗਾ, ਲੜੀ ਉਸੇ ਦੇ ਨਾਂ ਹੋਵੇਗੀ ਤੇ ਇਸ ਲਈ ਤੁਸੀਂ ਜਾਣਦੇ ਹੋ ਕਿ ਇਕ ਟੀਮ ਦੇ ਰੂਪ ਵਿਚ ਇਹ ਸਾਡੇ ਲਈ ਬਹੁਤ ਚੰਗਾ ਹੈ, ਵਿਸ਼ੇਸ਼ ਤੌਰ ’ਤੇ ਟੀ-20 ਵਿਸ਼ਵ ਕੱਪ ਜ਼ਿਆਦਾ ਦੂਰ ਨਹੀਂ ਹੈ। ਅਸੀਂ ਦਬਾਅ ਦੀ ਸਥਿਤੀ ਵਿਚ ਜਿੰਨਾ ਵੱਧ ਖੇਡਾਂਗੇ, ਉਸ ਨਾਲ ਓਨਾ ਹੀ ਫਾਇਦਾ ਹੋਵੇਗਾ।’’
ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ
NEXT STORY