ਸਪੋਰਟਸ ਡੈਸਕ- ਭਾਰਤੀ ਟੀਮ ਦੇ ਬੱਲੇਬਾਜ਼ ਅਜਿੰਕਯ ਰਹਾਣੇ ਇਸ ਸਮੇਂ ਖ਼ਰਾਬ ਫ਼ਾਰਮ ਤੋਂ ਗੁਜ਼ਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਇਸ ਦਾ ਖ਼ਾਮੀਆਜ਼ਾ ਵੀ ਭੁਗਤਨਾ ਪੈ ਰਿਹਾ ਹੈ। ਖ਼ਰਾਬ ਫ਼ਾਰਮ ਕਾਰਨ ਹੀ ਰਹਾਣੇ ਤੋਂ ਉਨ੍ਹਾਂ ਦੀ ਟੈਸਟ ਦੀ ਉਪਕਪਤਾਨੀ ਵੀ ਖੋਹ ਲਈ ਗਈ ਹੈ। ਭਾਰਤ ਨੂੰ ਦੱਖਣੀ ਅਫ਼ਰੀਕਾ ਦਾ ਦੌਰਾ ਕਰਨਾ ਹੈ ਜਿੱਥੇ ਉਸ ਨੂੰ 3 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਟੈਸਟ ਸੀਰੀਜ਼ 'ਤੇ ਰਹਾਣੇ ਦੀਆਂ ਵੀ ਨਜ਼ਰਾਂ ਹੋਣਗੀਆਂ। ਪਰ ਦੱਖਣੀ ਅਫ਼ਰੀਕਾ ਦੇ ਦੌਰੇ ਤੋਂ ਪਹਿਲਾਂ ਹੀ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਰਹਾਣੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਗੰਭੀਰ ਨੇ ਇਕ ਸ਼ੋਅ ਦੇ ਦੌਰਾਨ ਕਿਹਾ ਕਿ ਸੱਚ ਕਹਾਂ ਤਾਂ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਭਾਰਤੀ ਟੈਸਟ ਟੀਮ 'ਚ ਰਹਾਣੇ ਦੀ ਜਗ੍ਹਾ ਬਣਨਾ ਕਾਫ਼ੀ ਮੁਸ਼ਕਲ ਹੈ ਤੇ ਮੈਂ ਇਹੋ ਕਹਿ ਸਕਦਾ ਹਾਂ। ਤੁਹਾਡੇ ਕੋਲ ਸ਼੍ਰੇਅਸ ਅਈਅਰ ਹੈ ਤੇ ਇਹ ਭਾਰਤੀ ਟੀਮ ਦੇ ਕਪਤਾਨ ਲਈ ਕਾਫ਼ੀ ਮੁਸ਼ਕਲ ਹੋਵੇਗਾ ਕਿ ਉਸ ਨੂੰ ਬਾਹਰ ਕਰੇ। ਨਾਲ ਹੀ ਹਨੁਮਾ ਵਿਹਾਰੀ ਨੇ ਵੀ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਅਜਿੰਕਯ ਰਹਾਣੇ ਨੂੰ ਪਹਿਲੇ ਟੈਸਟ 'ਚ ਖੇਡਣ ਦਾ ਮੌਕਾ ਮਿਲਦਾ ਹੈ ਇਹ ਇਕ ਪ੍ਰਸ਼ਨ ਚਿੰਨ੍ਹ ਹੈ ਤੇ ਟੈਸਟ ਮੈਚ ਤੋਂ ਪਹਿਲਾਂ ਖੇਡਿਆ ਜਾਣ ਵਾਲਾ ਮੈਚ ਮਹੱਤਵਪੂਰਨ ਹੋਣ ਵਾਲਾ ਹੈ।
ਮੁੰਡਿਆਂ ਨਾਲ ਖੇਡਣ ’ਤੇ ਜਿਹੜੇ ਲੋਕ ਤਾਅਨਾ ਮਾਰਦੇ ਸਨ, ਉਹ ਅੱਜ ਸ਼ਲਾਘਾ ਕਰਦੇ ਹਨ : ਮਨੀਸ਼ਾ
NEXT STORY