ਚੇਨਈ– ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਕੁਮੈਂਟਰੀ ਨਾਲ ਜੁੜੀਆਂ ਆਪਣੀਆਂ ਪ੍ਰਤੀਬੱਧਤਾਵਾਂ ਕਾਰਨ ਲੋੜੀਂਦਾ ਅਭਿਆਸ ਨਾ ਕਰਨ ਦੇ ਬਾਵਜੂਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ ਸ਼ੁਰੂਆਤੀ ਮੈਚ ’ਚ ਕੁਝ ਦੌੜਾਂ ਬਣਾ ਕੇ ਖੁਸ਼ ਹੈ। ਪਿਛਲੇ ਆਈ. ਪੀ. ਐੱਲ. ਤੋਂ ਬਾਅਦ ਕਾਰਤਿਕ ਨੇ ਵਿਜੇ ਹਜ਼ਾਰੇ ਟਰਾਫੀ ਦੇ ਰੂਪ ਵਿਚ ਇਕਲੌਤਾ ਕ੍ਰਿਕਟ ਟੂਰਨਾਮੈਂਟ ਖੇਡਿਆ ਸੀ। ਉਹ ਭਾਰਤ ਤੇ ਇੰਗਲੈਂਡ ਵਿਚਾਲੇ ਹਾਲ ਹੀ ਵਿਚ ਖਤਮ ਹੋਈ ਟੈਸਟ ਲੜੀ ਦੌਰਾਨ ਕੁਮੈਂਟਰੀ ਕਰਨ ਵਿਚ ਰੁੱਝਿਆ ਸੀ। ਉਸ ਨੇ ਸਵੀਕਾਰ ਕੀਤਾ ਹੈ ਕਿ ਇਸ ਦੌਰਾਨ ਅਭਿਆਸ ਲਈ ਸਮਾਂ ਕੱਢਣਾ ਬਹੁਤ ਮੁਸ਼ਕਿਲ ਸੀ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਬੱਲੇਬਾਜ਼ ਕਾਰਤਿਕ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ 26 ਗੇਂਦਾਂ ’ਤੇ ਅਜੇਤੂ 38 ਦੌੜਾਂ ਬਣਾਈਆਂ, ਜਿਸ ਨਾਲ ਉਸਦੀ ਟੀਮ 6 ਵਿਕਟਾਂ ’ਤੇ 173 ਦੌੜਾਂ ਦਾ ਸਨਮਾਨਜਕ ਸਕੋਰ ਖੜ੍ਹਾ ਕਰਨ ਵਿਚ ਸਫਲ ਰਹੀ ਸੀ। ਕਾਰਤਿਕ ਨੇ ਮੈਚ ਤੋਂ ਬਾਅਦ ਕਿਹਾ,‘‘ਕੁਮੈਂਟਰੀ ਕਰਦੇ ਹੋਏ ਟੈਸਟ ਮੈਚਾਂ ਵਿਚਾਲੇ ਕ੍ਰਿਕਟ ਖੇਡਣ ਲਈ ਸਮਾਂ ਕੱਢਣਾ ਬੇਹੱਦ ਚੁਣੌਤੀਪੂਰਨ ਸੀ। ਮੈਨੂੰ ਜੋ ਵੀ ਸਮਾਂ ਮਿਲਦਾ ਸੀ, ਉਸ ਵਿਚ ਮੈਂ ਸਖਤ ਮਿਹਨਤ ਕਰਦਾ ਸੀ।’’
ਮਾਹੀ ਭਰਾ ਤੋਂ ਮੈਚ ‘ਫਿਨਿਸ਼’ ਕਰਨਾ ਸਿੱਖਿਆ : ਸ਼ਿਵਮ ਦੂਬੇ
NEXT STORY