ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕਿਸੇ ਵੀ ਦੇਸ਼ 'ਚ ਕ੍ਰਿਕਟ ਨਹੀਂ ਖੇਡਿਆ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਤੋਂ ਪਹਿਲਾਂ ਹੀ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਮੁਸ਼ਕਿਲਾਂ 'ਚ ਫਸ ਗਏ ਸਨ। ਸ਼ਾਕਿਬ ਨੂੰ ਆਈ. ਸੀ. ਸੀ. ਨੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਦੇ ਕਾਰਨ 2 ਸਾਲ ਦੇ ਲਈ ਪਾਬੰਦੀ ਲਗਾ ਦਿੱਤੀ। ਸ਼ਾਕਿਬ ਨੇ ਕਿਹਾ ਹੈ ਕਿ ਉਸਦੇ ਲਈ ਦੁਬਾਰਾ ਕ੍ਰਿਕਟ ਨੂੰ ਸ਼ੁਰੂ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਸ਼ਾਕਿਬ ਦਾ ਬੈਨ 29 ਅਕਤੂਬਰ 2020 ਨੂੰ ਖਤਮ ਹੋਵੇਗਾ। ਸ਼ਾਕਿਬ ਅਲ ਹਸਨ ਨੇ ਕਿਹਾ ਕਿ ਬੈਨ ਖਤਮ ਹੋਣ ਤੋਂ ਬਾਅਦ ਜਦੋ ਉਹ ਦੁਬਾਰਾ ਕ੍ਰਿਕਟ ਸ਼ੁਰੂ ਕਰਨਗੇ ਤਾਂ ਉਨ੍ਹਾਂ ਨੇ ਜਿੱਥੇ ਕ੍ਰਿਕਟ ਛੱਡੀ ਸੀ, ਉੱਥੋ ਹੀ ਸ਼ੁਰੂ ਕਰਨਾ ਉਸਦੇ ਲਈ ਚੁਣੌਤੀ ਹੋਵੇਗੀ। ਸ਼ਾਕਿਬ ਦੇ ਅਨੁਸਾਰ- ਉਸਦੇ ਲਈ ਚੁਣੌਤੀ ਉਸ ਉੱਚ ਪੱਧਰ ਦੇ ਪੈਮਾਨੇ ਨੂੰ ਹਾਸਲ ਕਰਨ ਦੀ ਹੋਵੇਗੀ ਜੋ ਉਨ੍ਹਾਂ ਨੇ ਆਪਣੇ ਲਈ ਤੈਅ ਕੀਤਾ ਹੈ।
2019 ਵਿਸ਼ਵ ਕੱਪ 'ਚ ਸ਼ਾਕਿਬ ਬਹੁਤ ਸ਼ਾਨਦਾਰ ਫਾਰਮ 'ਚ ਸੀ। ਉਸ ਨੇ 8 ਪਾਰੀਆਂ 'ਚ 606 ਦੌੜਾਂ ਬਣਾਈਆਂ ਸਨ ਤੇ 11 ਵਿਕਟਾਂ ਵੀ ਹਾਸਲ ਕੀਤੀਆਂ ਸਨ। ਵਿਸ਼ਵ ਕੱਪ 'ਚ ਉਸ ਨੇ 2 ਸੈਂਕੜੇ ਤੇ 5 ਅਰਧ ਸੈਂਕੜੇ ਵੀ ਲਗਾਏ ਸਨ। ਕ੍ਰਿਕਬਜ ਨੇ ਸ਼ਾਕਿਬ ਦੇ ਹਵਾਲੇ ਤੋਂ ਲਿਖਿਆ ਹੈ— ਸਭ ਤੋਂ ਪਹਿਲਾਂ ਮੈਂ ਖੇਡ 'ਚ ਵਾਪਸੀ ਚਾਹੁੰਦਾ ਹਾਂ। ਮੈਂ ਚਾਰ-ਪੰਜ ਮਹੀਨਿਆਂ ਬਾਅਦ ਵਾਪਸੀ ਕਰਾਂਗਾ।
ਰਮਜਾਨ 'ਚ ਇਰਫਾਨ ਪਠਾਨ ਤੋਂ ਹੋਈ 'ਗਲਤੀ', ਪੁੱਛਿਆ— ਹੋਰ ਕਿਸ-ਕਿਸ ਨੇ ਕੀਤੀ ਹੈ
NEXT STORY