ਦੁਬਈ- ਚੇਨਈ ਸੁਪਰ ਕਿੰਗਸ ਦੇ ਆਲਰਾਊਂਡਰ ਸ਼ੇਨ ਵਾਟਸਨ ਨੇ ਅਭਿਆਸ ਸੈਸ਼ਨ 'ਚ ਹਿੱਸਾ ਲੈਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਲੈਅ ਵਾਪਸ ਹਾਸਲ ਕਰਨ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਚੇਨਈ ਦੀ ਟੀਮ ਨੇ ਕੁਆਰੰਟੀਨ ਪੀਰੀਅਡ ਪੂਰ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਟ੍ਰੇਨਿੰਗ ਸ਼ੁਰੂ ਕੀਤੀ। ਚੇਨਈ ਦੀ ਟੀਮ 21 ਅਗਸਤ ਨੂੰ ਆਈ. ਪੀ. ਐੱਲ. ਦੇ ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚੀ ਸੀ, ਜਿੱਥੇ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤੱਕ ਹੋਣਾ ਹੈ। ਯੂ. ਏ. ਈ. ਪਹੁੰਚਣ 'ਤੇ ਨਿਯਮ ਅਨੁਸਾਰ ਉਨ੍ਹਾਂ ਨੂੰ 6 ਦਿਨਾਂ ਤੱਕ ਕੁਆਰੰਟੀਨ 'ਚ ਰਹਿਣਾ ਪਿਆ ਸੀ ਪਰ ਦੋ ਖਿਡਾਰੀਆਂ ਸਮੇਤ ਟੀਮ ਦੇ 13 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਟੀਮ ਸਮੇਂ 'ਤੇ ਟ੍ਰੇਨਿੰਗ ਸ਼ੁਰੂ ਨਹੀਂ ਕਰ ਸਕੀ ਸੀ। ਹਾਲਾਂਕਿ ਚੇਨਈ ਦੇ ਹੋਰ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ 'ਚ ਸਾਰਿਆਂ ਦੇ ਨਤੀਜੇ ਨੈਗੇਟਿਵ ਆਉਣ 'ਤੇ ਟੀਮ ਨੇ ਟ੍ਰੇਨਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਵਾਟਸਨ ਚੇਨਈ ਦੇ ਅਨੁਭਵੀ ਤੇ ਮਹੱਤਵਪੂਰਨ ਖਿਡਾਰੀ ਹਨ। ਉਨ੍ਹਾਂ ਨੇ ਟੀਮ ਦੇ ਨਾਲ ਅਭਿਆਸ 'ਚ ਹਿੱਸਾ ਲਿਆ।
ਵਾਟਸਨ ਨੇ ਟਵੀਟ ਕਰ ਕਿਹਾ ਕਿ ਪਹਿਲੇ ਅਭਿਆਸ ਸੈਸ਼ਨ 'ਚ ਚੇਨਈ ਸੁਪਰ ਕਿੰਗਸ ਦੇ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਪਰਤਣਾ ਬਹੁਤ ਰੋਮਾਂਚਕ ਰਿਹਾ। ਇਸ 'ਚ ਬਹੁਤ ਮਜ਼ਾ ਆਇਆ। ਲੈਅ ਹਾਸਲ ਕਰਨ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ 'ਚ ਸੁਰੇਸ਼ ਰੈਨਾ ਤੇ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕਾਰਣਾਂ ਨਾਲ ਆਈ. ਪੀ. ਐੱਲ. ਦੇ ਇਸ ਸੈਸ਼ਨ ਤੋਂ ਹਟਣ ਦੇ ਕਾਰਨ ਦੋਹਰਾ ਝਟਕਾ ਲੱਗਿਆ ਹੈ।
ਯੂਨੀਅਨ ਬਰਲਿਨ ਨੇ 45,000 ਫੁੱਟਬਾਲ ਪ੍ਰਸ਼ੰਸਕਾਂ ਦੀ ਕੀਤੀ ਮੇਜ਼ਬਾਨੀ
NEXT STORY