ਬਰਲਿਨ- ਯੂਨੀਅਨ ਬਰਲਿਨ ਦੀ ਟੀਮ ਨੇ ਨੁਰੇਮਬਰਗ ਵਿਰੁੱਧ ਜਰਮਨੀ 'ਚ ਕਿਸੇ ਫੁੱਟਬਾਲ ਮੁਕਾਬਲੇ ਦੇ ਦੌਰਾਨ ਕੋਰੋਨਾ ਮਹਾਮਾਰੀ ਦੇ ਵਿਚ 45,00 ਦਰਸ਼ਕਾਂ ਦੀ ਮੇਜ਼ਬਾਨੀ ਕੀਤੀ। ਯੂਨੀਅਨ ਬਰਲਿਨ ਨੇ ਇਸ ਮੁਕਾਬਲੇ 'ਚ ਨੁਰੇਮਬਰਗ ਨੂੰ 2-1 ਨਾਲ ਹਰਾਇਆ। ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੇ ਕਾਰਨ ਚੋਟੀ ਲੀਗ ਬੁੰਦੇਸਲੀਗ ਨੂੰ ਮਾਰਚ 'ਚ ਮੁਅੱਤਲ ਕੀਤਾ ਗਿਆ ਸੀ। ਲੀਗ ਜਦੋ ਦੁਬਾਰਾ ਸ਼ੁਰੂ ਹੋਈ ਤਾਂ ਦਰਸ਼ਕਾਂ ਨੂੰ ਸਟੇਡੀਅਮ 'ਚ ਆਉਣ ਦੀ ਆਗਿਆ ਨਹੀਂ ਸੀ। ਯੂਨੀਅਨ ਦੇ ਪ੍ਰਸ਼ੰਸਕਾਂ ਨੂੰ ਹਾਲਾਂਕਿ ਸ਼ਨੀਵਾਰ ਨੂੰ ਦੂਜੀ ਡਵੀਜ਼ਨ ਦੀ ਟੀਮ ਨੁਰੇਮਬਰਗ ਦੇ ਵਿਰੁੱਧ ਸੈਸ਼ਨ ਦੋਸਤਾਨਾ ਮੈਚ ਸਟੇਡੀਅਮ 'ਚ ਦੇਖਣ ਦਾ ਮੌਕਾ ਮਿਲਿਆ। ਇਹ ਮੈਚ ਯੂਨੀਅਨ ਦੇ ਸਟੇਡੀਅਮ ਦੀ 100ਵੀਂ ਵਰ੍ਹੇਗੰਢ ਦਾ ਵੀ ਗਵਾਹ ਬਣਿਆ।
ਇਕ ਪ੍ਰਸ਼ੰਸਕ ਕਾਰਨਲੀਆ ਪੈਕਹਾਸਰ ਨੇ ਕਿਹਾ ਕਿ ਇਹ ਸ਼ਾਨਦਾਰ ਸੀ, ਮੈਨੂੰ ਇਸਦੀ ਕਮੀ ਮਹਿਸੂਸ ਹੋ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸ਼ਾਨਦਾਰ ਹੈ ਕਿ ਪ੍ਰਸ਼ੰਸਕਾਂ ਨੂੰ ਸਟੇਡੀਅਮ 'ਚ ਆਉਣ ਦੀ ਆਗਿਆ ਦਿੱਤੀ ਗਈ, ਫਿਰ ਭਾਵੇਂ ਹੀ ਸਾਫ-ਸਫਾਈ ਦੇ ਸਖਤ ਨਿਯਮ ਲਾਗੂ ਹੋਣ। ਮੇਰਾ ਪਰਿਵਾਰ ਪੂਰੇ ਸਟੇਡੀਅਮ 'ਚ ਵੰਡਿਆ ਹੋਇਆ ਸੀ। ਇਕ ਸੈਕਟਰ ਇਕ 'ਚ, ਦੂਜਾ ਸੈਕਟਰ ਦੋ 'ਚ ਤੇ ਤੀਜਾ ਸੈਕਟਰ ਤਿੰਨ 'ਚ ਸੀ ਪਰ ਅਸੀਂ ਉੱਥੇ ਮੌਜੂਦ ਸੀ ਤੇ ਉੱਥੇ ਮੌਜੂਦ ਹੋਣਾ ਹੀ ਸਭ ਕੁਝ ਹੈ।
ਆਸਟਰੇਲੀਆ ਵਿਰੁੱਧ ਪਹਿਲੇ ਟੀ20 ਮੈਚ 'ਚ ਇੰਗਲੈਂਡ 'ਤੇ ਲੱਗਿਆ ਜੁਰਮਾਨਾ
NEXT STORY