ਰੋਮ– ਸੇਰੇਨਾ ਵਿਲੀਅਮਸ ਨੂੰ ਕਰੀਅਰ ਦੇ 1000ਵੇਂ ਟੂਰ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਨਾਦੀਆ ਪੋਡੋਸੋਸਕਾ ਨੇ ਉਸ ਨੂੰ 7-6, 7-5 ਨਾਲ ਹਰਾਇਆ। ਚਾਰ ਵਾਰ ਦੀ ਚੈਂਪੀਅਨ 8ਵਾਂ ਦਰਜਾ ਪ੍ਰਾਪਤ ਸੇਰੇਨਾ ਨੇ ਆਸਟਰੇਲੀਆਈ ਓਪਨ ਤੋਂ ਬਾਅਦ ਤੋਂ ਟੈਨਿਸ ਨਹੀਂ ਖੇਡਿਆ। ਉਹ ਕਰੀਬ 2 ਘੰਟੇ ਤਕ ਚੱਲੇ ਮੈਚ ਵਿਚ ਅਰਜਨਟੀਨਾ ਦੀ ਖਿਡਾਰਨ ਤੋਂ ਹਾਰ ਗਈ।
ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ
ਸੇਰੇਨਾ ਨੇ ਹਾਰ ਤੋਂ ਬਾਅਦ ਕਿਹਾ,‘‘ਕਲੇਅ ਕੋਰਟ ’ਤੇ ਪਹਿਲਾ ਮੈਚ ਮੁਸ਼ਕਿਲ ਹੁੰਦਾ ਹੈ। ਸ਼ਾਇਦ ਕੁਝ ਹੋਰ ਮੈਚਾਂ ਦੀ ਲੋੜ ਹੈ। ਮੈਂ ਆਪਣੇ ਕੋਚ ਤੇ ਟੀਮ ਨਾਲ ਗੱਲ ਕਰਕੇ ਦੇਖਾਂਗੀ ਕਿ ਕੀ ਹੋ ਸਕਦਾ ਹੈ।’’ ਸਾਬਕਾ ਚੈਂਪੀਅਨ ਸਿਮੋਨਾ ਹਾਲੇਪ ਨੂੰ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਐਂਜੇਲਿਕ ਕਰਬਰ ਵਿਰੁੱਧ ਸੱਟ ਦੇ ਕਾਰਨ ਮੈਚ ਛੱਡਣਾ ਪਿਆ। ਉਹ ਉਸ ਸਮੇਂ 6-1, 6-1 ਨਾਲ ਅੱਗੇ ਸੀ।
ਇਹ ਖ਼ਬਰ ਪੜ੍ਹੋ- ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
ਦੂਜਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੂੰ ਅਮਰੀਕਾ ਦੀ ਜੇਸਿਕਾ ਪੇਗੂਲਾ ਨੇ 7-6, 6-2 ਨਾਲ ਹਰਾਇਆ। ਉਥੇ ਹੀ ਚੌਥਾ ਦਰਜਾ ਪ੍ਰਾਪਤ ਸੋਫੀਆ ਕੇਨਿਨ ਨੂੰ ਬਾਰਬੋਰਾ ਕੇ ਨੇ 6-1, 6-4 ਨਾਲ ਹਰਾਇਆ। ਚੋਟੀ ਦਰਜਾ ਪ੍ਰਾਪਤ ਐਸ਼ਲੇ ਬਾਰਟੀ ਤੇ ਸਾਬਕਾ ਚੈਂਪੀਅਨ ਕੈਰੋਲਿਨਾ ਪਿਲਸਕੋਵਾ ਅਗਲੇ ਦੌਰ ਵਿਚ ਪਹੁੰਚ ਗਈਆਂ ਹਨ। ਪੁਰਸ਼ ਵਰਗ ਵਿਚ ਰਾਫੇਲ ਨਡਾਲ ਨੇ ਸਥਾਨਕ ਨੌਜਵਾਨ ਜਾਨਿਕ ਸਿਨੇਰ ਨੂੰ 7-5, 6-4 ਨਾਲ ਹਰਾਇਆ। ਉਥੇ ਹੀ ਰੂਸ ਦਾ ਤੀਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਹਮਵਤਨ ਕਾਰਾਤਸੇਵਾ ਹੱਥੋਂ 2-6, 6-6 ਨਾਲ ਹਾਰ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
NEXT STORY