ਫਲੋਰੈਂਸ (ਭਾਸ਼ਾ) : ਇਟਲੀ ਦੇ ਕੋਚ ਰੋਬਰਟੋ ਮੇਂਸਿਨੀ ਨੇ ਕੋਰੋਨਾ ਵਾਇਰਸ ਕਾਰਨ ਖਿਡਾਰੀਆਂ ਦੀ ਉਪਲੱਬਧਤਾ 'ਤੇ ਸਵਾਲੀਆ ਨਿਸ਼ਾਨ ਨੂੰ ਵੇਖਦੇ ਹੋਏ ਆਗਾਮੀ ਮੈਚਾਂ ਲਈ 41 ਮੈਂਬਰੀ ਰਾਸ਼ਟਰੀ ਫੁੱਟਬਾਲ ਟੀਮ ਦੀ ਘੋਸ਼ਣਾ ਕੀਤੀ ਹੈ। 6 ਕਲੱਬਾਂ ਫਾਇਓਰੈਂਟਿਨਾ, ਜਿਨੋਆ, ਇੰਟਰ ਮਿਲਾਨ, ਲਾਜਿਓ, ਰੋਮਾ ਅਤੇ ਸਾਸੁਓਲੋ ਦੇ ਖਿਡਾਰੀ ਆਪਣੀ ਟੀਮ ਵਿਚ ਕੋਰੋਨਾ ਵਾਇਰਸ ਮਾਮਲਿਆਂ ਕਾਰਨ ਇਕਾਂਤਵਾਸ ਵਿਚ ਹਨ। ਇਟਲੀ ਸਾਕਰ ਮਹਾਸੰਘ ਨੇ ਕਿਹਾ ਕਿ ਸਬੰਧਤ ਸਿਹਤ ਅਧਿਕਾਰੀਆਂ ਤੋਂ ਮਨਜ਼ੂਰੀ ਮਿਲਣ 'ਤੇ ਇਕਾਂਤਵਾਸ 'ਚੋਂ ਲੰਘ ਰਹੇ ਖਿਡਾਰੀ ਟੀਮ ਨਾਲ ਜੁੜਣਗੇ। ਸ਼ੁੱਕਰਵਾਰ ਨੂੰ ਪੀੜਤ ਪਾਏ ਜਾਣ ਦੇ ਬਾਅਦ ਮੇਂਸਿਨੀ ਵੀ ਰੋਮ ਵਿਚ ਆਪਣੇ ਘਰ ਵਿਚ ਇਕਾਂਤਵਾਸ ਵਿਚ ਹਨ। ਇਟਲੀ ਦੀ ਟੀਮ ਬੁੱਧਵਾਰ ਨੂੰ ਦੋਸਤਾਨਾ ਮੈਚ ਵਿਚ ਐਸਟੋਨੀਆ ਨਾਲ ਭਿੜੇਗੀ ਜਦੋਂਕਿ ਇਸ ਦੇ ਬਾਅਦ ਉਸ ਨੂੰ ਆਪਣੇ ਦੇਸ਼ ਵਿਚ ਯੂਏਫਾ ਨੇਸ਼ਨਜ਼ ਲੀਗ ਦੇ ਅੰਤਮ 2 ਗਰੁੱਪ ਮੈਚ ਖੇਡਣੇ ਹਨ। ਟੀਮ 15 ਨਵੰਬਰ ਨੂੰ ਪੋਲੈਂਡ ਨਾਲ ਖੇਡੇਗੀ ਜਦੋਂਕਿ ਇਸ ਦੇ 3 ਦਿਨ ਬਾਅਦ ਬੋਸਨੀਆ ਹਰਜੇਗੋਵਿਨਾ ਨਾਲ ਭਿੜੇਗੀ।
ਟੀਮ ਇਸ ਪ੍ਰਕਾਰ ਹੈ
ਗੋਲਕੀਪਰ : ਅਲੈਸਿਓ ਕਰੇਗਨੋ, ਜਿਆਨਲੁਇਗੀ ਡੋਨਾਰੁਮਾ, ਅਲੈਕਸ ਮੇਰੇਟ, ਸਲਵਾਟੋਰ ਸਿਰਿਗੁ।
ਡਿਫੈਂਡਰਸ : ਫਰਾਂਸੇਸਕੋ ਏਸਰਬੀ, ਕ੍ਰਿਸਟਿਆਨੋ ਬਿਰਾਘੀ, ਲਿਓਨਾਰਡੋ ਬੋਨੁਸੀ, ਡੈਵਿਡ ਕੈਲਬਰੀਆ, ਡੋਮਿਨਿਕੋ ਕ੍ਰਿਸਕਿਟੋ, ਡੇਨਿਲੋ ਡੀ ਐਂਬਰੋਸਿਓ, ਜਿਓਵਾਨੀ ਡੀ ਲੋਰੇਂਜੋ, ਐਮਰਸਨ, ਅਲੇਸਾਂਦਰੋ ਫਲੋਰੇਂਜੀ, ਜਿਆਨਲੁਕਾ ਮੇਂਸਿਨੀ, ਅੰਜੇਲੋ ਓਗਬੋਨਾ, ਲੁਕਾ ਪੇਲੇਗਰਿਨੀ, ਅਲੈਸਿਓ ਰੋਮਾਗਨੋਲੀ, ਲਿਓਨਾਰਡੋ ਸਪਿਨਾਜੋਲਾ।
ਮਿਡਫੀਲਡਰਸ : ਨਿਕੋਲੋ ਬਰੇਲਾ, ਗੇਟਾਨੋ ਕਾਸਤਰੋਵਿਲੀ, ਬਰਾਇਨ ਕ੍ਰਿਸਟਾਂਟੇ, ਰੋਬਰਟੋ ਗੇਗਲਿਆਰਦਿਨੀ, ਜੋਰਜਿੰਹੋ, ਮੈਨੁਅਲ ਲੋਕਟੇਲੀ, ਲੋਰੇਂਜੋ ਪੇਲੇਗਰਿਨੀ, ਮਾਤਿਓ ਪੇਸਿਨਾ, ਰੋਬਰਟੋ ਸੋਰਿਆਨੋ, ਸੇਂਡਰੋ ਟੋਨਲੀ।
ਫਾਰਵਰਡ : ਐਂਡਰੀਆ ਬੇਲੋਟੀ, ਡੋਮੇਨਿਕੋ ਬੇਰਾਰਡੀ, ਫੇਡੇਰਿਕੋ ਬਰਨਾਰਡੇਸਕੀ, ਫਰਾਂਸੇਸਕੋ ਕੇਪੁਟੋ, ਫੇਡੇਰਿਕੋ ਚਿਆਸਾ, ਸਟੀਫਨ ਐਲ ਸ਼ਰਾਵੀ, ਵਿੰਸੇਂਜੋ ਗਰਿਫੋ, ਕਾਇਰਾਂ ਇਮੋਬਾਇਲ, ਲੋਰੇਂਜੋ ਇੰਸਿਗਨੇ, ਮੋਇਜ ਕੀਨ, ਕੇਵਿਨ ਲਾਸਾਗਨਾ, ਰਿਕਾਰਡਾਂ ਓਰਸੋਲਿਨੀ ਅਤੇ ਪਿਏਤਰੋ ਪੇਲੇਗਰੀ।
ਗੌਤਮ ਗੰਭੀਰ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ, ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਜਾਣਕਾਰੀ
NEXT STORY