ਲੰਡਨ— ਸਾਬਕਾ ਦੱਖਣੀ ਅਫਰੀਕੀ ਕ੍ਰਿਕਟਰ ਜੈਕ ਕੈਲਿਸ ਨੂੰ ਲਗਦਾ ਹੈ ਕਿ ਦੱਖਣੀ ਅਫਰੀਕਾ ਵਰਲਡ ਕੱਪ ਦੇ ਸ਼ੁਰੂਆਤੀ ਮੈਚ 'ਚ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਇੰਗਲੈਂਡ ਤੋਂ ਕਰਾਰੀ ਹਾਰ ਦੇ ਬਾਵਜੂਦ ਟੂਰਨਾਮੈਂਟ 'ਚ ਅੱਗੇ ਤਕ ਜਾ ਸਕਦਾ ਹੈ। ਬੇਨ ਸਟੋਕਸ ਨੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਵਰਲਡ ਕੱਪ ਦੇ ਇਤਿਹਾਸ ਦੇ ਸ਼ਾਨਦਾਰ ਕੈਚਾਂ 'ਚ ਇਕ ਕੈਚ ਹਾਸਲ ਕੀਤਾ ਜਿਸ ਨਾਲ ਇੰਗਲੈਂਡ ਨੇ ਵੀਰਵਾਰ ਨੂੰ ਦੱਖਣੀ ਅਫਰੀਕਾ 'ਤੇ 104 ਦੌੜਾਂ ਨਾਲ ਜਿੱਤ ਹਾਸਲ ਕੀਤੀ।

ਕੈਲਿਸ ਨੇ ਆਈ.ਸੀ.ਸੀ. 'ਚ ਆਪਣੇ ਕਾਲਮ 'ਚ ਲਿਖਿਆ, ''ਇੰਗਲੈਂਡ 'ਚ ਪਹਿਲਾ ਮੈਚ ਖੇਡਣਾ ਆਸਾਨ ਨਹੀਂ ਸੀ ਪਰ ਮੇਰੀ ਸੋਚ 'ਚ ਜ਼ਰਾ ਵੀ ਬਦਲਾਅ ਨਹੀਂ ਹੋਵੇਗਾ ਕਿ ਦੱਖਣੀ ਅਫਰੀਕਾ ਟੂਰਨਾਮੈਂਟ 'ਚ ਅੱਗੇ ਤਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ, ''ਜਦੋਂ ਉਹ ਇਸ ਮੈਚ ਨੂੰ ਦੇਖਣਗੇ ਤਾਂ ਉਨ੍ਹਾਂ ਨੂੰ ਕਾਫੀ ਕਮੀਆਂ ਦਿਖਾਈ ਦੇਣਗੀਆਂ, ਕਾਫੀ ਖਿਡਾਰੀਆਂ ਨੇ ਆਸਾਨ ਵਿਕਟ ਗੁਆਏ ਪਰ ਉਨ੍ਹਾਂ ਦੇ ਪ੍ਰਦਰਸ਼ਨ 'ਚ ਕੁਝ ਵੀ ਅਜਿਹਾ ਨਹੀਂ ਸੀ ਜਿਸ 'ਚ ਸੁਧਾਰ ਨਾ ਕੀਤਾ ਜਾ ਸਕੇ।'' ਕੈਲਿਸ ਨੇ ਪਹਿਲਾਂ ਕਿਹਾ ਸੀ ਕਿ ਟੂਰਨਾਮੈਂਟ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਨਾ ਹੋਣਾ ਦੱਖਣੀ ਅਫਰੀਕਾ ਲਈ ਫਾਇਦੇਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਮਜ਼ਬੂਤ ਦਾਅਵੇਦਾਰ ਹੋਣ ਦੇ ਨਾਤੇ ਹਰ ਮੈਚ ਦੇ ਨਾਲ ਇੰਗਲੈਂਡ 'ਤੇ ਦਬਾਅ ਵਧੇਗਾ।
CWC 2019: ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਿਚਾਲੇ ਮੈਚ ਦੀ ਦੇਖੋ ਲਾਈਵ ਕੁਮੈਂਟਰੀ
NEXT STORY