ਨਵੀਂ ਦਿੱਲੀ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਆਸਟਰੇਲੀਆ ਖਿਲਾਫ 5ਵੇਂ ਵਨ ਡੇ ਦੌਰਾਨ ਆਲਰਾਊਂਡਰ ਰਵਿੰਦਰ ਜਡੇਜਾ ਦਾ ਰੱਜ ਕੇ ਮਜ਼ਾਕ ਉਡਾਇਆ। ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਮੁਕਾਬਲੇ ਵਿਚ ਜਡੇਜਾ ਨੇ ਮਾਰਕਸ ਸਟੋਨਿਸ ਖਿਲਾਫ ਪਾਰੀ ਦੇ 34ਵੇਂ ਓਵਰ ਵਿਚ ਐੱਲ. ਬੀ. ਡਬਲਯੂ. ਦੀ ਜ਼ੋਰਦਾਰ ਅਪੀਲ ਕੀਤੀ।
ਦਰਅਸਲ ਇਹ ਗੇਂਦ ਸਟੋਨਿਸ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈ ਕੇ ਪੈਡਸ 'ਤੇ ਲੱਗੀ ਪਰ ਭਾਰਤੀ ਆਲਰਾਊਂਡਰ ਨੇ ਇਸ 'ਤੇ ਧਿਆਨ ਨਹੀਂ ਦਿੱਤਾ ਅਤੇ ਅੰਪਾਇਰ ਦੇ ਸਾਹਮਣੇ ਜ਼ੋਰਦਾਰ ਅਪੀਲ ਕੀਤੀ। ਜਡੇਜਾ ਦੀ ਫਜ਼ੂਲ ਅਪੀਲ ਦੇਖ ਕਪਤਾਨ ਕੋਹਲੀ ਵੀ ਹੱਸਣ ਲੱਗ ਗਏ। ਇਸ ਤੋਂ ਪਹਿਲਾਂ ਜਡੇਜਾ ਨੇ ਆਸਟਰੇਲੀਆਈ ਕਪਤਾਨ ਐਰੋਨ ਫਿੰਚ ਨੂੰ ਆਊਟ ਕਰ ਕੇ ਟੀਮ ਇੰਡੀਆ ਨੂੰ ਮਹੱਤਵਪੂਰਨ ਸਫਲਤਾ ਦਿਵਾਈ। ਇਸ ਤੋਂ ਬਾਅਦ ਉਸ ਨੇ ਮੈਕਸਵੈਲ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ।
ਆਸਟਰੇਲੀਆ ਲਈ ਉਸਮਾਨ ਖਵਾਜਾ ਨੇ ਵਨ ਡੇ ਕਰੀਅਰ ਦਾ ਦੂਜਾ ਸੈਂਕੜਾ ਲਾਇਆ ਅਤੇ ਪੀਟਰ ਹੈਂਡਸਕਾਂਬ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡੀ, ਜਿਸਦੀ ਬਦੌਲਤ ਮਿਹਮਾਨ ਟੀਮ ਨੇ ਟੀਮ ਇੰਡੀਆ ਦੇ ਸਾਹਮਣੇ 273 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਭਾਰਤੀ ਟੀਮ 237 ਦੌੜਾਂ 'ਤੇ ਆਲਆਊਟ ਹੋ ਗਈ ਅਤੇ ਮੁਕਾਬਲਾ ਗੁਆ ਬੈਠੀ। 2015 ਤੋਂ ਬਾਅਦ ਭਾਰਤੀ ਟੀਮ ਪਹਿਲੀ ਵਾਰ ਘਰ ਵਿਚ ਵਨ ਡੇ ਸੀਰੀਜ਼ ਹਾਰੀ ਹੈ। ਜਡੇਜਾ ਨੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਵਿਕਟਾਂ ਹਾਸਲ ਕਰ ਕੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਉਹ ਫਿਰੋਜਸ਼ਾਹ ਕੋਟਲਾ ਸਟੇਡੀਅਮ ਵਿਚ ਵਨ ਡੇ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਕੇਮਾਰ ਰੋਚ, ਹਰਭਜਨ ਸਿੰਘ ਅਤੇ ਅਜਿਤ ਅਗਰਕਰ ਦੇ ਰਿਕਾਰਡ ਨੂੰ ਤੋੜਿਆ। ਇਨ੍ਹਾਂ ਤਿਨਾ ਨੇ ਫਿਰੋਜਸ਼ਾਹ 'ਤੇ 7-7 ਵਿਕਟਾਂ ਲਈਆਂ ਜਦਕਿ ਜਡੇਜਾ ਦੀਆਂ ਕੁੱਲ 9 ਵਿਕਟਾਂ ਹੋ ਗਈਆਂ ਹਨ।
ਸਾਇਨਾ ਨੇਹਵਾਲ ਦੇ ਫੈਨਜ਼ ਲਈ ਬੁਰੀ ਖਬਰ, ਇਸ ਬਿਮਾਰੀ ਦੇ ਚੱਲਦੇ ਨਹੀਂ ਖੇਡੇਗੀ ਸਵਿਸ ਓਪਨ
NEXT STORY