ਮੁੰਬਈ- ਆਲਰਾਊਂਡਰ ਰਵਿੰਦਰ ਜਡੇਜਾ ਦੀ ਬੱਲੇਬਾਜ਼ੀ 'ਚ ਮਹੱਤਵਪੂਰਨ ਸੁਧਾਰ ਦੇਖਦੇ ਹੋਏ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਉਸ ਨੂੰ ਜ਼ਿਆਦਾ ਮੌਕੇ ਦੇਣਾ ਚਾਹੁੰਦੇ ਹਨ, ਜਿਸ ਨਾਲ ਮੈਚ ਦੇ ਸਮੀਕਰਣ ਬਦਲ ਸਕਦੇ ਹਨ। ਜਡੇਜਾ ਨੇ ਇਕ ਆਪਣੇ ਦਮ 'ਤੇ ਚੇਨਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ 'ਚ ਐਤਵਾਰ ਨੂੰ 69 ਦੌੜਾਂ ਨਾਲ ਜਿੱਤ ਦਿਵਾਈ। ਉਨ੍ਹਾਂ ਨੇ 28 ਗੇਂਦਾਂ 'ਤੇ ਅਜੇਤੂ 62 ਦੌੜਾਂ ਬਣਾਈਆਂ, ਤਿੰਨ ਵਿਕਟਾਂ ਤੇ ਇਕ ਰਨ ਆਊਟ ਕੀਤਾ।
ਇਹ ਖ਼ਬਰ ਪੜ੍ਹੋ- ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
ਧੋਨੀ ਨੇ ਜਡੇਜਾ ਨੂੰ 5ਵੇਂ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਭੇਜਿਆ ਸੀ ਅਤੇ ਉਨ੍ਹਾਂ ਨੇ ਆਪਣੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ। ਧੋਨੀ ਨੇ ਮੈਚ ਤੋਂ ਬਾਅਦ ਕਿਹਾ ਕਿ ਜਡੇਜਾ ਆਪਣੇ ਦਮ 'ਤੇ ਮੈਚ ਦਾ ਰੁਖ ਪਲਟ ਸਕਦੇ ਹਨ। ਪਿਛਲੇ ਕੁਝ ਸਾਲਾ 'ਚ ਉਸਦੀ ਬੱਲੇਬਾਜ਼ੀ ਵਿਚ ਮਹੱਤਵਪੂਰਨ ਬਦਲਾਅ ਦੇਖਿਆ ਹੈ। ਇਸ ਲਈ ਉਨ੍ਹਾਂ ਨੂੰ ਹੋਰ ਗੇਂਦਾਂ ਤੇ ਹੋਰ ਸਮਾਂ ਦੇਣ 'ਚ ਭਲਾਈ ਹੈ।
ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ
ਖੱਬੇ ਹੱਥ ਦੇ ਬੱਲੇਬਾਜ਼ਾਂ ਦੇ ਨਾਲ ਇਕ ਹੋਰ ਪਹਿਲੂ ਜੁੜਿਆ ਹੈ ਕਿ ਜਦੋਂ ਉਹ ਚਲਦੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਆਸਾਨ ਨਹੀਂ ਹੁੰਦਾ ਹੈ। ਜਡੇਜਾ ਨੇ ਹਰਸ਼ਲ ਪਟੇਲ ਦੇ ਓਵਰ 'ਚ 37 ਦੌੜਾਂ ਹਾਸਲ ਕੀਤੀਆ ਤੇ ਇਸ ਨੂੰ ਸਹੀ ਸਾਬਤ ਕੀਤਾ। ਧੋਨੀ ਨੇ ਕਿਹਾ ਕਿ ਗੇਂਦਬਾਜ਼ਾਂ ਨੂੰ ਖੱਬੇ ਹੱਥ ਦੇ ਬੱਲੇਬਾਜ਼ਾਂ 'ਤੇ ਰੋਕ ਲਗਾਉਣ 'ਤੇ ਮੁਸ਼ਕਿਲ ਹੁੰਦੀ ਹੈ ਤੇ ਇਸ ਨਾਲ ਵੀ ਮਦਦ ਮਿਲੀ। ਮੈਚ 'ਚ ਮੈਨ ਆਫ ਦਿ ਮੈਚ ਜਡੇਜਾ ਨੂੰ ਸਨਮਾਨਿਤ ਕੀਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ
NEXT STORY