ਮੁੰਬਈ- ਮੋਈਨ ਅਲੀ ਤੇ ਰਵਿੰਦਰ ਜਡੇਜਾ ਦੇ ਫਿਰਕੀ ਦੇ ਜਾਦੂ ਨਾਲ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਨੂੰ 45 ਦੌੜਾਂ ਨਾਲ ਹਰਾਇਆ। ਸੈਮਸਨ ਨੇ ਟਾਸ ਜਿੱਤੇ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸੁਪਰ ਕਿੰਗਜ਼ ਦੇ 189 ਦੌੜਾਂ ਦੇ ਟੀਚੇ ਦਾ ਪਿੱਛੇ ਕਰਦੀ ਹੋਈ ਰਾਇਲਜ਼ ਦੀ ਟੀਮ ਮੋਈਨ ਅਲੀ (7 ਦੌੜਾਂ 'ਤੇ 3 ਵਿਕਟਾਂ ) ਤੇ ਜਡੇਜਾ (28 ਦੌੜਾਂ 'ਤੇ 2 ਵਿਕਟਾਂ ) ਸੈਮ ਕਿਊਰੇਨ (24 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 9 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਰਾਇਲਜ਼ ਵਲੋਂ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਰਾਹੁਲ ਤੇਵਤੀਆ (20) ਤੇ ਜੈਦੇਵ (24) ਗੀ 20 ਦੇ ਅੰਕੜੇ ਨੂੰ ਹਾਸਲ ਕਰ ਸਕੇ। ਚੇਤਨ ਸਕਾਰੀਆ (36 ਦੌੜਾਂ 'ਤੇ ਤਿੰਨ ਵਿਕਟਾਂ) ਤੇ ਕ੍ਰਿਸ ਮੌਰਿਸ (33 ਦੌੜਾਂ 'ਤੇ 2 ਵਿਕਟਾਂ) ਦੀ ਗੇਂਦਬਾਜ਼ੀ ਦੇ ਬਾਵਜੂਦ 9 ਵਿਕਟਾਂ 'ਤੇ 188 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਖੜਾ ਕੀਤਾ।
ਇਹ ਖ਼ਬਰ ਪੜ੍ਹੋ- ਮੈਂ ਜਾਣਦਾ ਸੀ ਕਿ ਕੀ ਕਰਨਾ ਤੇ ਉਸੇ ਦਿਸ਼ਾ ’ਚ ਕੋਸ਼ਿਸ਼ ਕੀਤੀ : ਧਵਨ
ਜਡੇਜਾ ਨੇ ਇਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 2 ਵਿਕਟਾਂ ਹਾਸਲ ਕਰਨ ਤੋਂ ਇਲਾਵਾ ਜਡੇਜਾ ਨੇ ਮੈਚ 'ਚ 4 ਕੈਚ ਵੀ ਕੀਤੇ। ਜਡੇਜਾ ਨੇ ਆਲਰਾਊਂਡਰ ਪ੍ਰਦਰਸ਼ਨ ਕਰਦੇ ਹੋਏ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਜਡੇਜਾ ਨੇ ਮੈਚ 'ਚ ਚੌਥਾ ਕੈਚ ਕੀਤਾ ਤਾਂ ਉਨ੍ਹਾਂ ਨੇ ਅਲੱਗ ਅੰਦਾਜ਼ 'ਚ ਜਸ਼ਨ ਮਾਇਆ। ਆਈ. ਪੀ. ਐੱਲ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸਦਾ ਵੀਡੀਓ ਵੀ ਸ਼ੇਅਰ ਕੀਤਾ ਹੈ।
ਇਹ ਖ਼ਬਰ ਪੜ੍ਹੋ- ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
ਜਡੇਜਾ ਨੇ ਜੈਦੇਵ ਦਾ ਕੈਚ ਕਰਕੇ ਚੌਥਾ ਕੈਚ ਪੂਰਾ ਕੀਤਾ। ਅਜਿਹੇ 'ਚ ਰਵਿੰਦਰ ਜਡੇਜਾ ਨੇ ਕੈਚ ਕਰਨ ਤੋਂ ਬਾਅਦ ਇਸਦਾ ਜਸ਼ਨ ਮਨਾਇਆ ਤੇ ਆਪਣੇ ਹੱਥਾਂ ਨਾਲ 4 ਦਾ ਇਸ਼ਾਰਾ ਕਰਦੇ ਹੋਏ ਮੈਦਾਨ 'ਤੇ ਨੱਚੇ। ਸੋਸ਼ਲ ਮੀਡੀਆ 'ਤੇ ਜਡੇਜਾ ਦੇ ਜਸ਼ਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਫੈਂਸ ਵੀ ਖੂਬ ਕਮੈਂਟ ਕਰ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CSK v RR : ਧੋਨੀ ਨੇ ਜਿੱਤ ਦਾ ਸਿਹਰਾ ਸਪਿਨਰਾਂ ਨੂੰ ਦਿੱਤਾ
NEXT STORY