ਨਵੀਂ ਦਿੱਲੀ— ਰਵਿੰਦਰ ਜਡੇਜਾ ਸ਼ਨੀਵਾਰ ਨੂੰ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਖਿਲਾਫ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜਡੇਜਾ ਨੇ ਆਪਣੀ ਗੇਂਦਬਾਜ਼ੀ ਦੌਰਾਨ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ (8) ਨੂੰ ਪਵੇਲੀਅਨ ਵਾਪਸ ਭੇਜ ਦਿੱਤਾ। ਜਡੇਜਾ ਨੇ ਵਿਰਾਟ ਨੂੰ ਬੋਲਟ ਕੀਤਾ।
ਆਰ.ਸੀ.ਬੀ. ਦੀ ਪਾਰੀ ਦੇ ਸੱਤਵੇਂ ਓਵਰ ਦੀ ਪਹਿਲੀ ਗੇਂਦ 'ਤੇ ਵਿਰਾਟ ਦੀ ਵਿਕਟ ਡਿੱਗੀ। ਕੋਹਲੀ ਇਕ ਇਸ ਤਰ੍ਹਾਂ ਦੀ ਗੇਂਦ 'ਤੇ ਬੋਲਡ ਹੋਇਆ ਜਿਸ ਦੇ ਲਈ ਉਹ ਬਿਲਕੁੱਲ ਵੀ ਤਿਆਰ ਨਹੀਂ ਸੀ। ਉਸ ਸਮੇਂ ਉਸ ਦੇ ਲਈ ਹੈਰਾਨੀ ਜਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ, ਪਰ ਉਸ ਸ਼ਾਨਦਾਰ ਵਿਕਟ ਨੂੰ ਹਾਸਲ ਕਰਨ ਦੇ ਬਾਵਜੂਦ ਜਡੇਜਾ ਮੈਦਾਨ 'ਤੇ ਕਿਸੇ ਤਰ੍ਹਾਂ ਦਾ ਜ਼ਸ਼ਨ ਮਨਾਉਂਦੇ ਹੋਏ ਨਹੀਂ ਦਿਖਾਈ ਦਿੱਤਾ, ਜਿਸ ਲਈ ਜਡੇਜਾ ਨੂੰ ਜਾਣਿਆ ਜਾਂਦਾ ਹੈ।
ਜਡੇਜਾ ਨੂੰ ਬਿਲਕੁੱਲ ਸ਼ਾਤ ਦੇਖ ਰਹੇ ਸਾਰੇ ਦਰਸ਼ਕ ਹੈਰਾਨ ਹੋ ਗਏ, ਜਦਕਿ ਕਮੇਂਟ੍ਰੀ ਬਾਕਸ 'ਚ ਦਿੱਗਜ ਕਪਿਲ ਦੇਵ ਵੀ ਨੇ ਹੈਰਾਨੀ ਪ੍ਰਗਟ ਕੀਤੀ। ਰਾਈਲ ਚੈਲੇਂਜ਼ਰਸ ਬੈਂਗਲੁਰੂ ਨੂੰ 127 ਦੌੜਾਂ 'ਤੇ ਰੋਕਣ ਤੋਂ ਬਾਅਦ ਖੁਦ ਜਡੇਜਾ ਨੇ ਜਸ਼ਨ ਨਾ ਮਨਾਉਂਣ ਦਾ ਰਾਜ ਖੋਲਿਆ।
ਜਡੇਜਾ ਨੇ ਕਿਹਾ ਕਿ 'ਮੈਂ ਬਹੁਤ ਖੁਸ਼ ਹਾਂ, ਵਿਕਟ ਥੋੜੀ ਸੁੱਕੀ ਸੀ ਅਤੇ ਮੈਂ ਆਪਣੀ ਗੇਂਦਬਾਜ਼ੀ ਦਾ ਅਨੰਦ ਲੈ ਰਿਹਾ ਸੀ, ਅਸਲ 'ਚ ਉਹ ਮੇਰੀ ਪਹਿਲੀ ਗੇਂਦ ਸੀ, ਅਤੇ ਮੈਂ ਜਸ਼ਨ ਮਨਾਉਂਣ ਲਈ ਤਿਆਰ ਨਹੀਂ ਸੀ।
ਜਡੇਜਾ ਨੇ 4 ਓਵਰ 'ਚ 18 ਦੌੜਾਂ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਟੀ-20 ਫਾਰਮੈਂਟ ਦੀ ਗੱਲ ਕਰੀਏ ਤਾਂ ਜਡੇਜਾ ਤਿੰਨ ਸਾਲ 'ਚ ਪਹਿਲੀ ਵਾਰ 3 ਵਿਕਟਾਂ ਹਾਲ (ਪਾਰੀ 'ਚ 3 ਜਾ ਇਸ ਤੋਂ ਜ਼ਿਆਦਾ ਵਿਕਟ) ਪੂਰਾ ਕਰਨ 'ਚ ਸਫਲ ਰਹੇ। ਇਸ ਤੋਂ ਪਹਿਲਾਂ ਆਈ.ਪੀ.ਐੱਲ. 2015 'ਚ ਉਸ ਨੇ ਰਾਜਸਥਾਨ ਰਾਈਲਸ ਦੇ ਖਿਲਾਫ 11 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ।
ਸ਼ਿਵਨ ਮਾਵੀ ਹੈ ਭਾਰਤੀ ਗੇਂਦਬਾਜ਼ੀ ਦਾ ਭਵਿੱਖ : ਬ੍ਰੈਟ ਲੀ
NEXT STORY