ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਟੀ-20 ਸੀਰੀਜ਼ ਦਾ ਦੂਜਾ ਅਤੇ ਅੰਤਿਮ ਮੈਚ 27 ਫਰਵਰੀ ਨੂੰ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਹਿਲੇ ਟੀ-20 ਮੈਚ 'ਚ ਮੇਜ਼ਬਾਨ ਭਾਰਤ ਨੂੰ ਆਸਟਰੇਲੀਆ ਦੇ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆ ਨੇ 1-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ ਜਿਸ ਦਾ ਮਤਲਬ ਇਹ ਹੈ ਕਿ ਟੀ-20 ਦਾ ਜੋ ਵੀ ਨਤੀਜਾ ਹੋਵੇ ਹੁਣ ਆਸਟਰੇਲੀਆ ਇਹ ਸਾਰੀਜ਼ ਨਹੀਂ ਹਾਰੇਗੀ।

ਹੁਣ ਦੂਜੀ ਟੀ-20 ਟੀਮ ਲਈ ਟੀਮ ਇੰਡੀਆ ਦੇ ਪਲੇਇੰਗ ਇਲੈਵਨ 'ਤੇ ਚਰਚਾ ਜ਼ੋਰਾਂ 'ਤੇ ਹਨ ਕਿ ਕਪਤਾਨ ਵਿਰਾਟ ਕੋਹਲੀ ਕਿਸ ਖਿਡਾਰੀ ਨੂੰ ਟੀਮ 'ਚ ਬਰਕਰਾਰ ਰੱਖਣਗੇ ਅਤੇ ਕਿੰਨਾ ਨੂੰ ਬਾਹਰ ਰੱਖਣਗੇ। ਆਓ ਜਾਣਦੇ ਹਾਂ ਇਸ 'ਤੇ ਸਾਬਕਾ ਦਿੱਗਜ ਅਜੇ ਜਡੇਜਾ ਦਾ ਕੀ ਕਹਿਣਾ ਹੈ। ਅਜੇ ਜਡੇਜਾ ਦੇ ਮੁਤਾਬਕ ਦੂਜੇ ਟੀ-20 'ਚ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਜਗ੍ਹਾ ਸ਼ਿਖਰ ਧਵਨ ਨੂੰ ਟੀਮ 'ਚ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਜਡੇਜਾ ਨੇ ਕਿਹਾ ਕਿ ਦਿਨੇਸ਼ ਕਾਰਤਿਕ ਅਤੇ ਰਿਸ਼ਭ ਪੰਤ 'ਚੋਂ ਕਿਸੇ ਇਕ ਨੂੰ ਦੂਜੇ ਟੀ-20 ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਵਿਜੇ ਸ਼ੰਕਰ ਨੂੰ ਮੌਕਾ ਮਿਲੇ। ਜਦਕਿ ਪਹਿਲੇ ਟੀ-20 ਮੈਚ ਦੇ ਅੰਤਿਮ ਓਵਰ 'ਚ ਖਰਾਬ ਗੇਂਦਬਾਜ਼ੀ ਕਰਨ ਦੇ ਬਾਅਦ ਨਿਸ਼ਾਨੇ 'ਤੇ ਆਏ ਉਮੇਸ਼ ਯਾਦਵ ਦੀ ਜਗ੍ਹਾ ਸਿਧਾਰਥ ਕੌਲ ਨੂੰ ਜਗ੍ਹਾ ਦਿੱਤੀ ਜਾਵੇ।
ਜਡੇਜਾ ਦੀ ਪਲੇਇੰਗ ਇਲੈਵਨ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕਰੁਣਾਲ ਪੰਡਯਾ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮਯੰਕ ਮਾਰਕੰਡੇਯ, ਸਿਧਾਰਥ ਕੌਲ ਅਤੇ ਰਿਸ਼ਭ ਪੰਤ ਜਾਂ ਦਿਨੇਸ਼ ਕਾਰਤਿਕ।
ਰੇਲਵੇ ਦੀ ਪੂਨਮ ਯਾਦਵ ਨੇ ਰਾਸ਼ਟਰੀ ਵੇਟਲਿਫਟਿੰਗ 'ਚ ਜਿੱਤਿਆ ਸੋਨ ਤਮਗਾ
NEXT STORY