ਵਿਸ਼ਾਖਾਪਟਨਮ— ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਵੇਟਲਿਫਟਰ ਪੂਨਮ ਯਾਦਵ ਨੇ ਸੋਮਵਾਰ ਨੂੰ ਇੱਖੇ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ 'ਚ 63 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਣ ਵਾਲੀ ਰੇਲਵੇ ਦੀ ਪੂਨਮ ਨੇ ਮਹਿਲਾਵਾਂ ਦੇ 81 ਕਿਲੋਗ੍ਰਾਮ 'ਚ 220 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।
ਦਿੱਲੀ ਦੀ ਸੀਮਾ ਨੇ ਚਾਂਦੀ ਅਤੇ ਪੰਜਾਬ ਦੀ ਮਨਪ੍ਰੀਤ ਕੌਰ ਨੇ ਕਾਂਸੀ ਤਮਗੇ ਹਾਸਲ ਕੀਤੇ। ਪੁਰਸ਼ਾਂ ਦੇ 73 ਕਿਲੋਗ੍ਰਾਮ 'ਚ ਪੱਛਮੀ ਬੰਗਾਲ ਦੇ ਅਚਿੰਤਾ ਸ਼ੇਹੁਲੀ ਨੇ ਸੋਨ, ਮਹਾਰਾਸ਼ਟਰ ਦੇ ਅਕਸੈ ਗਾਇਕਵਾੜ ਨੇ ਚਾਂਦੀ ਅਤੇ ਤਾਮਿਲਨਾਡੂ ਦੇ ਐੱਮ. ਰੰਜਨ ਨੇ ਕਾਂਸੀ ਤਮਗਾ ਜਿੱਤਿਆ। ਪੁਰਸ਼ਾਂ ਦੇ 81 ਕਿਲੋਗ੍ਰਾਮ 'ਚ ਅਸਮ ਦੇ ਪਾਪੁਲ ਚਾਂਗਮਈ ਨੇ ਸੋਨ ਦਾ ਤਮਗਾ ਹਾਸਲ ਕੀਤਾ। ਫੌਜ ਦੇ ਸਾਂਬੋ ਲਾਪੁੰਗ ਨੇ ਚਾਂਦੀ ਅਤੇ ਪੰਜਾਬ ਦੇ ਅਮਰਜੀਤ ਗੁਰੂ ਨੇ ਕਾਂਸੀ ਦਾ ਤਮਗਾ ਜਿੱਤਿਆ।
'ਬਾਡੀ ਬਿਲਡਰ ਦਾਦੀ' : 75 ਦੀ ਉਮਰ 'ਚ ਅਜੇ ਵੀ ਫਿੱਟ ਹੈ ਆਇਰਿਸ ਡੇਵਿਸ
NEXT STORY