ਨਵੀਂ ਦਿੱਲੀ (ਭਾਸ਼ਾ)-ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਜੇਡੇਨ ਸੀਲਸ ਨੂੰ ਭਾਰਤ ਵਿਰੁੱਧ ਇੱਥੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਆਈ. ਸੀ. ਸੀ. ਦੇ ਲੈਵਲ-1 ਖੇਡ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ’ਤੇ ਉਸਦੀ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਇਸਦੇ ਨਾਲ ਹੀ ਉਸ ਨੂੰ ਇਕ ਡਿਮੈਰਿਟ ਅੰਕ ਵੀ ਦਿੱਤਾ ਗਿਆ ਹੈ।
ਇਹ ਘਟਨਾ ਸ਼ੁੱਕਰਵਾਰ ਨੂੰ ਭਾਰਤ ਦੀ ਪਹਿਲੀ ਪਾਰੀ ਦੇ 29ਵੇਂ ਓਵਰ ਵਿਚ ਵਾਪਰੀ ਜਦੋਂ ਸੀਲਸ ਨੇ ਗੇਂਦਬਾਜ਼ੀ ਕਰਨ ਤੋਂ ਬਾਅਦ ਗੇਂਦ ਨੂੰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਵੱਲ ਸੁੱਟ ਦਿੱਤਾ, ਜਿਸ ਨਾਲ ਗੇਂਦ ਉਸਦੇ ਪੈਡ ’ਤੇ ਲੱਗੀ।
ਏਸ਼ੀਆ ਕੱਪ ਜਿੱਤਣ ਪਿੱਛੋਂ ਮਹਾਕਾਲ ਮੰਦਰ ਪੁੱਜੇ ਸੂਰਿਆਕੁਮਾਰ ਯਾਦਵ, ਪਰਿਵਾਰ ਨਾਲ ਸੰਧਿਆ ਆਰਤੀ 'ਚ ਲਿਆ ਹਿੱਸਾ
NEXT STORY