ਨਵੀਂ ਦਿੱਲੀ (ਇੰਟ.)– ਕਹਿੰਦੇ ਹਨ ਕਿ ਸਮੇਂ ਦਾ ਪਹੀਆ ਕਦੋਂ ਬਦਲ ਜਾਵੇ, ਇਸਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਹੈ। ਅਜਿਹਾ ਹੀ ਕੁਝ ਆਈ. ਪੀ. ਐੱਲ.-2023 ਦੇ 42ਵੇਂ ਮੈਚ ਵਿਚ ਦੇਖਣ ਨੂੰ ਮਿਲਿਆ, ਜਦੋਂ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡ ਕੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਰਾਜਸਥਾਨ ਰਾਇਲਜ਼ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ 53 ਗੇਂਦਾਂ ’ਤੇ ਆਈ. ਪੀ. ਐੱਲ. ਦਾ ਆਪਣਾ ਪਹਿਲਾ ਸੈਂਕੜਾ ਬਣਾਇਆ। ਇਹ ਸੈਂਕੜਾ ਉਸਦੇ ਲਈ ਬੇਹੱਦ ਹੀ ਯਾਦਗਾਰ ਤੇ ਖਾਸ ਇਸ ਲਈ ਰਿਹਾ ਕਿਉਂਕਿ ਮੁੰਬਈ ਦੇ ਵਾਨਖੇੜੇ ਮੈਦਾਨ ’ਤੇ ਨਾ ਸਿਰਫ ਹੱਥ ਵਿਚ ਬੱਲਾ ਫੜੀ ਉਸ ਨੇ ਕ੍ਰਿਕਟ ਖੇਡੀ ਹੈ, ਸਗੋਂ ਇਸ ਮੈਦਾਨ ਨਾਲ ਉਸਦੀ ਜ਼ਿੰਦਗੀ ਦੇ ਸੰਘਰਸ਼ ਭਰੇ ਦਿਨ ਵੀ ਜੁੜੇ ਹੋਏ ਹਨ।
ਇਹ ਵੀ ਪੜ੍ਹੋ: IPL 2023: ਗੁਜਰਾਤ ਵਿਰੁੱਧ ਕਰੋ ਜਾਂ ਮਰੋ ਦੇ ਮੈਚ ’ਚ ਦਿੱਲੀ ਨੂੰ ਕਰਨਾ ਪਵੇਗਾ ਚੰਗਾ ਪ੍ਰਰਦਸ਼ਨ
ਇਕ ਸਮੇਂ ਇਸ ਮੈਦਾਨ ’ਤੇ ਪੇਟ ਭਰਨ ਲਈ ਯਸ਼ਸਵੀ ਜਾਇਸਵਾਲ ਗੋਲਗੱਪੇ ਵੇਚਿਆ ਕਰਦਾ ਸੀ ਤੇ ਅੱਜ ਇਹ ਉਹੀ ਮੈਦਾਨ ਹੈ, ਜਿਸ ਵਿਚ ਜਾਇਸਵਾਲ ਨੂੰ ਪੂਰੀਆ ਦੁਨੀਆ ਸਲਾਮ ਕਰ ਰਹੀ ਹੈ। ਉਸ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਬਾਹਰ ਘਰ ਚਲਾਉਣ ਲਈ ਕਦੇ ਗੋਲਗੱਪੇ ਤਕ ਵੇਚੇ ਸਨ। ਇਸ ਬਾਰੇ ਉਸ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਜਿਹੜੇ ਲੜਕਿਆਂ ਦੇ ਨਾਲ ਮੈਂ ਕ੍ਰਿਕਟ ਖੇਡਦਾ ਸੀ, ਜਿਹੜੇ ਸਵੇਰੇ ਮੇਰੀ ਸ਼ਲਾਘਾ ਕਰਦੇ ਸਨ, ਉੱਥੇ ਹੀ, ਸ਼ਾਮ ਨੂੰ ਮੇਰੇ ਕੋਲੋਂ ਗੋਲਗੱਪੇ ਖਾਣ ਆਉਂਦੇ ਸਨ ਪਰ ਘਰ ਦੀ ਹਾਲਾਤ ਦੇਖ ਕੇ ਉਸ ਨੂੰ ਮਜਬੂਰਨ ਇਹ ਸਭ ਕੁਝ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਮੈਚ ਦੌਰਾਨ ਭਿੜੇ ਵਿਰਾਟ ਕੋਹਲੀ ਤੇ ਗੌਤਮ ਗੰਭੀਰ, ਹੁਣ ਮਿਲੀ ਇਹ ਵੱਡੀ ਸਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2023: ਗੁਜਰਾਤ ਵਿਰੁੱਧ ਕਰੋ ਜਾਂ ਮਰੋ ਦੇ ਮੈਚ ’ਚ ਦਿੱਲੀ ਨੂੰ ਕਰਨਾ ਪਵੇਗਾ ਚੰਗਾ ਪ੍ਰਰਦਸ਼ਨ
NEXT STORY