ਚੇਨਈ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ਟੀਮ ਚੇਨਈਅਨ ਐੱਫ. ਸੀ. ਨੇ ਆਈ-ਲੀਗ 'ਚ ਰਾਜਸਥਾਨ ਯੂਨਾਈਟਿਡ ਐੱਫ. ਸੀ. ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਡਿਫੈਂਸ ਲਾਈਨ ਦੇ ਖਿਡਾਰੀ ਗੁਰਮੁਖ ਸਿੰਘ ਦੇ ਨਾਲ ਦੋ ਸਾਲ ਦਾ ਕਰਾਰ ਕੀਤਾ ਹੈ। ਗੁਰਮੁਖ ਨੇ ਕਿਹਾ ਕਿ ਜਦੋਂ ਤੋਂ ਮੈਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਹੈ, ਆਈ. ਐੱਸ. ਐੱਲ. 'ਚ ਖੇਡਣਾ ਹਮੇਸ਼ਾ ਮੇਰਾ ਸੁਫਨਾ ਰਿਹਾ ਹੈ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਹਕੀਕਤ 'ਚ ਬਦਲ ਗਿਆ ਹੈ।
ਮੇਰੇ 'ਤੇ ਭਰੋਸਾ ਕਰਨ ਲਈ ਮੈਂ ਚੇਨਈਅਨ ਐੱਫ. ਸੀ. ਦਾ ਧੰਨਵਾਦੀ ਹਾਂ। ਜਲੰਧਰ 'ਚ ਜਨਮੇ ਫੁੱਟਬਾਲ ਖਿਡਾਰੀ ਨੇ ਆਪਣੇ ਡੈਬਿਊ ਸੈਸ਼ਨ 'ਚ ਰਾਜਸਥਾਨ ਦੀ ਟੀਮ ਨੂੰ 2021 'ਚ ਆਈ ਲੀਗ ਦੇ ਦੂਜੇ ਡਿਵੀਜ਼ਨ 'ਚ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਈਸਟ ਬੰਗਾਲ ਅਕੈਡਮੀ ਤੋਂ ਸਿਖਲਾਈ ਲੈਣ ਦੇ ਬਾਅਦ ਉਹ ਮਿਨਰਵਾ ਅਕੈਡਮੀ ਐੱਫ. ਸੀ. ਦਾ ਵੀ ਹਿੱਸਾ ਸਨ ਪਰ ਉਨ੍ਹਾਂ ਨੂੰ ਪੇਸ਼ੇਵਰ ਦੇ ਤੌਰ 'ਤੇ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।
ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹਰੀ ਨਿਸ਼ਾਂਤ ਨੇ ਕਰਵਾਇਆ ਵਿਆਹ, ਫ੍ਰੈਂਚਾਇਜ਼ੀ ਨੇ ਇੰਝ ਦਿੱਤੀ ਵਧਾਈ
NEXT STORY