ਜਲੰਧਰ- ਚੈਂਪੀਅਨਜ਼ ਟਰਾਫੀ 'ਚ ਭਾਰਤ ਨੇ ਆਪਣਾ ਆਖਰੀ ਗਰੁੱਪ ਮੈਚ ਨਿਊਜ਼ੀਲੈਂਡ ਖਿਲਾਫ ਖੇਡਦੇ ਹੋਏ ਉਸ ਨੂੰ 44 ਦੌੜਾਂ ਨਾਲ ਹਰਾਇਆ ਤੇ ਹੁਣ ਭਾਰਤ 4 ਮਾਰਚ ਨੂੰ ਆਸਟ੍ਰੇਲੀਆ ਨਾਲ ਸੈਮੀਫਾਈਨਲ ਖੇਡੇਗਾ। ਇਸ ਮੁਕਾਬਲੇ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਦੁਬਈ ਸਥਿਤ ਆਈਸੀਸੀ ਕ੍ਰਿਕਟ ਅਕੈਡਮੀ ਗ੍ਰਾਊਂਡ 'ਚ ਖ਼ੂਬ ਪਸੀਨਾ ਵਹਾਇਆ।
ਇਹ ਵੀ ਪੜ੍ਹੋ : Champions Trophy ਵਿਚਾਲੇ ਵੱਡਾ ਝਟਕਾ! ਸੰਨਿਆਸ ਲੈ ਕੇ ਦੇਸ਼ ਛੱਡਣ ਦੀ ਤਿਆਰੀ 'ਚ ਇਹ ਧਾਕੜ ਖਿਡਾਰੀ
ਇਸ ਦੌਰਾਨ ਨੈੱਟ ਅਭਿਆਸ ਦੇ ਦੌਰਾਨ ਜਸਕਿਰਨ ਸਿੰਘ ਵੀ ਮੈਦਾਨ 'ਤੇ ਫੀਲਡਿੰਗ ਕਰਦੇ ਨਜ਼ਰ ਆਏ। ਜਸਕਿਰਨ ਸਿੰਘ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਤੇ ਪਾਰਟਟਾਈਮ ਕ੍ਰਿਕਟਰ ਹਨ। ਜਸਕਿਰਨ ਸਿੰਘ ਚੈਂਪੀਅਨਜ਼ ਟਰਾਫੀ ਦੇ ਆਈਸੀਸੀ ਦੀ ਨੈੱਟ ਗੇਂਦਬਾਜ਼ੀ ਟੀਮ ਦਾ ਹਿੱਸਾ ਹਨ। ਹਾਲਾਂਕਿ ਉਹ ਭਾਰਤੀ ਬੈਟਰਸ ਨੂੰ ਬਾਲਿੰਗ ਪ੍ਰੈਕਟਿਸ ਨਹੀਂ ਕਰਾ ਸਕੇ ਕਿਉਂਕਿ ਭਾਰਤੀ ਟੀਮ 'ਚ ਪਹਿਲਾਂ ਤੋਂ ਹੀ ਕਾਫੀ ਸਪਿਨਰਸ ਹਨ। ਆਫ ਸਪਿਨਰ ਜਸਕਿਰਨ ਇਸ ਕਾਰਨ ਕਾਫੀ ਨਿਰਾਸ਼ ਸਨ। ਉਨ੍ਹਾਂ ਦੀ ਨਿਰਾਸ਼ਾ ਉਸ ਸਮੇਂ ਖੁਸ਼ੀ 'ਚ ਬਦਲ ਗਈ, ਜਦੋਂ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਉਨ੍ਹਾਂ ਨੂੰ ਇਕ ਜੋੜੀ ਬੂਟ ਗਿਫਟ ਕੀਤੇ। ਜਸਕਿਰਨ ਸਿੰਘ ਦੇ ਪਰਿਵਾਰ ਦੀਆਂ ਜੜ੍ਹਾਂ ਜਲੰਧਰ ਸ਼ਹਿਰ ਨਾਲ ਸਬੰਧਤ ਹਨ ਤੇ ਉਹ 18 ਸਾਲਾਂ ਤੋਂ ਯੂਏਈ 'ਚ ਰਹਿ ਰਹੇ ਹਨ।
ਜਸਕਿਰਨ ਨੇ ਕਿਹਾ, 'ਸ਼੍ਰੇਅਸ ਭਾਜੀ ਮੇਰੇ ਕੋਲ ਆਏ ਤੇ ਮੈਨੂੰ ਪੁੱਛਿਆ ਕਿ ਤੁਹਾਡੇ ਬੂਟ ਦਾ ਸਾਈਜ਼ ਕੀ ਹੈ। ਮੈਂ ਕਿਹਾ ਦੱਸ (10)। ਉਸ ਨੇ ਕਿਹਾ ਕਿ ਮੇਰੇ ਕੋਲ ਤੁਹਾਡੇ ਲਈ ਕੁਝ ਹੈ। ਉਨ੍ਹਾਂ ਨੇ ਮੈਨੂੰ ਬੂਟ ਦਿੱਤੇ। ਮੇਰੇ ਲਈ ਇਹ ਬਹੁਤ ਮਾਇਨੇ ਰਖਦਾ ਹੈ।' ਜਸਕਿਰਨ ਨੇ ਕਿਹਾ, 'ਅੱਜ ਮੇਰੀ ਜ਼ਿੰਦਗੀ ਦਾ ਖਾਸ ਪਲ ਸੀ ਜਦੋਂ ਸ਼੍ਰੇਅਸ ਨੇ ਮੈਨੂੰ ਇਹ ਬੂਟ ਦਿੱਤੇ। ਮੈਂ ਭਾਰਤ ਲਈ ਫੀਲਡਿੰਗ ਕੀਤੀ ਪਰ ਗੇਂਦਬਾਜ਼ੀ ਕਰਨ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਪਾਕਿਸਤਾਨ ਤੇ ਬੰਗਲਾਦੇਸ਼ੀ ਬੈਟਰਸ ਨੂੰ ਗੇਂਦਬਾਜ਼ੀ ਕੀਤੀ ਤੇ ਬਹੁਤ ਚੰਗਾ ਤਜਰਬਾ ਰਿਹਾ।'
ਇਹ ਵੀ ਪੜ੍ਹੋ : ਸਟਾਰ ਭਾਰਤੀ ਕ੍ਰਿਕਟਰ ਦੀ ਭੈਣ ਦੀ Bollywood 'ਚ ਐਂਟਰੀ, Item Song ਰਿਲੀਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਬਾਰੇ ਇਹ ਕੀ ਬੋਲ ਗਈ ਕਾਂਗਰਸੀ ਆਗੂ
NEXT STORY