ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਸ਼੍ਰੇਅਸ ਅਈਅਰ ਇਨ੍ਹਾਂ ਦਿਨਾਂ 'ਚ ਆਈਸੀਸੀ ਚੈਂਪੀਅਨਜ਼ ਟਰਾਫੀ 2025 ਖੇਡ ਰਹੇ ਹਨ। ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ 'ਚ ਖੇਡ ਰਹੀ ਹੈ। ਇਨ੍ਹਾਂ ਸਭ ਦੇ ਵਿਚਾਲੇ ਸ਼੍ਰੇਅਸ ਅਈਅਰ ਦੀ ਭੈਣ ਸ਼੍ਰੇਸ਼ਠਾ ਸੁਰਖੀਆਂ 'ਚ ਆ ਗਈ ਹੈ।

ਇਹ ਵੀ ਪੜ੍ਹੋ : ਹਰਭਜਨ ਸਿੰਘ ਦੀ ਮਹਾਸ਼ਿਵਰਾਤਰੀ ਪੋਸਟ 'ਤੇ ਹੋਇਆ ਵਿਵਾਦ! ਜਾਣੋ ਪੂਰਾ ਮਾਮਲਾ
ਉਹ ਜਲਦ ਹੀ ਇਕ ਬਾਲੀਵੁਡ ਫਿਲਮ 'ਸਰਕਾਰੀ ਬੱਚਾ' 'ਚ ਨਜ਼ਰ ਆਉਣ ਵਾਲੀ ਹੈ। ਸ਼੍ਰੇਸ਼ਠਾ ਇਸ ਫਿਲਮ 'ਚ ਇਕ ਆਈਟਮ ਸੌਂਗ ਕਰੇਗੀ। ਇਹ ਗਾਣਾ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ ਸ਼੍ਰੇਸ਼ਠਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਸ਼੍ਰੇਸ਼ਠਾ ਦੀ ਕਾਸਟਿੰਗ ਇਸ ਫਿਲਮ 'ਚ ਕਿਵੇਂ ਹੋਈ, ਇਸ ਬਾਰੇ ਫਿਲਮ ਦੇ ਡਾਇਰੈਕਟਰ ਦਾਨਿਸ਼ ਸਿੱਦਕੀ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ। ਦਾਨਿਸ਼ ਨੇ ਕਿਹਾ ਕਿ ਸਾਨੂੰ ਫਿਲਮ 'ਚ ਇਕ ਯੂਪੀ ਟਚ ਵਾਲਾ ਆਈਟਮ ਸੌਂਗ ਕਰਨਾ ਸੀ। ਇਸ ਦੇ ਲਈ ਸ਼੍ਰੇਸ਼ਠਾ ਬੈਸਟ ਸਾਬਤ ਹੋਈ। ਇਸ ਲਈ ਉਸ ਨੂੰ ਇਸ ਦੇ ਲਈ ਕਾਸਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਦੀ ਭੈਣ ਸ਼੍ਰੇਸ਼ਠਾ ਇਕ ਬਿਹਤਰੀਨ ਅਤੇ ਪ੍ਰੋਫੈਸ਼ਨਲ ਡਾਂਸਰ ਹੈ। ਉਹ ਆਪਣੇ ਡਾਂਸ ਦੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਸ਼੍ਰੇਸ਼ਠਾ ਕੋਰੀਓਗ੍ਰਾਫਰ ਵੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 1.39 ਲੱਖ ਫਾਲੋਅਰ ਹਨ।
ਇਹ ਵੀ ਪੜ੍ਹੋ : ਪੰਜਾਬ ਨਾਲ ਜੁੜੀਆਂ ਨੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੀਆਂ ਜੜ੍ਹਾਂ, ਮਾਣ ਵਾਲੀ ਗੱਲ ਤੋਂ ਬਹੁਤੇ ਲੋਕ ਅਣਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਿੱਲ ਵਨ ਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਕੋਹਲੀ 5ਵੇਂ ਸਥਾਨ ’ਤੇ
NEXT STORY