ਆਬੂ ਧਾਬੀ- ਘਰੇਲੂ ਕ੍ਰਿਕਟ 'ਚ ਜੰਮੂ-ਕਸ਼ਮੀਰ ਦੇ ਲਈ ਖੇਡਣ ਵਾਲੇ ਬੱਲੇਬਾਜ਼ ਅਬਦੁੱਲ ਸਮਾਦ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਲਈ ਮੰਗਲਵਾਰ ਆਈ. ਪੀ. ਐੱਲ. 'ਚ ਡੈਬਿਊ ਕੀਤਾ। ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕੈਪ ਦਿੱਤੀ।
ਅਬੂ ਧਾਬੀ 'ਚ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤਿਆ ਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਟੀਮ 'ਚ ਜਿੱਥੇ ਇਕ ਬਦਲਾਵ ਹੋਇਆ ਅਤੇ ਇਸ਼ਾਂਤ ਸ਼ਰਮਾ ਨੂੰ ਆਵੇਸ਼ ਖਾਨ ਦੀ ਜਗ੍ਹਾ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ। ਉੱਥੇ ਹੀ ਹੈਦਰਾਬਾਦ ਟੀਮ 'ਚ 2 ਬਦਲਾਵ ਕੀਤੇ ਗਏ ਹਨ ਕੇਨ ਵਿਲੀਅਮਸਨ ਨੂੰ ਮੁਹੰਮਦ ਨਬੀ ਦੀ ਜਗ੍ਹਾ ਜਦਕਿ ਰਿਧੀਮਾਨ ਸਾਹਾ ਦੀ ਜਗ੍ਹਾ ਅਬਦੁੱਲ ਸਮਾਦ ਨੂੰ ਸ਼ਾਮਲ ਕੀਤਾ ਗਿਆ ਹੈ।
ਸਮਾਦ ਆਈ. ਪੀ. ਐੱਲ. ਦਾ ਹਿੱਸਾ ਬਣਨ ਵਾਲੇ ਜੰਮੂ-ਕਸ਼ਮੀਰ ਦੇ ਚੌਥੇ ਕ੍ਰਿਕਟਰ ਹਨ। ਮੰਜੂਰ ਡਾਰ, ਰਸਿਖ ਸਲਾਮ ਅਤੇ ਪਰਵੇਜ ਰਸੂਲ ਜੰਮੂ-ਕਸ਼ਮੀਰ ਦੇ ਹੋਰ ਤਿੰਨ ਕ੍ਰਿਕਟਰ ਹਨ, ਜੋ ਇੰਡੀਅਨ ਪ੍ਰੀਮੀਅਰ ਲੀਗ ਦਾ ਹਿੱਸਾ ਰਹਿ ਚੁੱਕੇ ਹਨ। ਸਲਾਮ ਨੂੰ ਮੁੰਬਈ ਇੰਡੀਅਨਜ਼ ਟੀਮ ਵਲੋਂ ਖੇਡਣ ਦਾ ਮੌਕਾ ਮਿਲਿਆ ਤਾਂ ਰਸੂਲ ਪੁਣੇ ਵਾਰੀਅਰਸ ਫ੍ਰੈਂਚਾਇਜ਼ੀ ਦਾ ਹਿੱਸਾ ਰਹੇ। ਡਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਖਰੀਦਿਆ ਸੀ ਪਰ ਉਹ ਕੋਈ ਮੈਚ ਨਹੀਂ ਖੇਡ ਸਕੇ। ਅਬਦੁੱਲ ਸਮਾਦ ਦਾ ਜਨਮ ਜੰਮੂ-ਕਸ਼ਮੀਰ ਦੇ ਕਾਲਾਕੋਟ 'ਚ 28 ਅਕਤੂਬਰ 2001 ਨੂੰ ਹੋਇਆ ਸੀ। ਸਾਲ 2018 -19 'ਚ ਇਸ ਖਿਡਾਰੀ ਨੇ ਸੈਯਦ ਮੁਸ਼ਤਾਕ ਅਲੀ ਟਰਾਫੀ 'ਚ ਡੈਬਿਊ ਕੀਤਾ ਸੀ। ਉਹ ਦਿੱਗਜ ਭਾਰਤੀ ਪੇਸਰ ਇਰਫਾਨ ਪਠਾਨ ਤੋਂ ਕੋਚਿੰਗ ਲੈ ਚੁੱਕੇ ਹਨ।
ਨਾਰਵੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ 'ਚ ਖੇਡੇਗਾ ਮੈਗਨਸ ਕਾਰਲਸਨ
NEXT STORY